ਪਾਕਿ ਨੂੰ ਚੈਂਪੀਅਨਸ ਟਰਾਫੀ ਜਿਤਾਉਣ ਵਾਲੇ ਕਪਤਾਨ ਨੂੰ PCB ਦੇਵੇਗੀ ਵੱਡਾ ਝਟਕਾ

05/09/2020 11:41:01 AM

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ 2017 ਵਿਚ ਟੀਮ ਨੂੰ ਚੈਂਪੀਅਨਜ਼ ਟਰਾਫੀ ਜਿਤਾਉਣ ਵਾਲੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੂੰ ਨਵੇਂ ਕੇਂਦਰੀ ਕਰਾਰ ਵਿਚੋਂ ਚੋਟੀ ਪੱਧਰ ਵਾਲੇ 'A' ਕਲਾਸ ਤੋਂ ਖਿਸਕਾ ਕੇ 'C' ਵਿਚ ਲਿਆਉਣ ਦਾ ਫੈਸਲਾ ਕੀਤਾ ਹੈ। ਖਿਡਾਰੀਆਂ ਨੂੰ ਨਵਾਂ ਕਰਾਰ ਅਗਸਤ ਵਿਚ ਮਿਲੇਗਾ। ਸੂਤਰਾਂ ਮੁਤਾਬਕ ਬੋਰਡ ਨੇ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੁਨੀਆ ਭਰ ਵਿਚ ਸਾਰੇ ਕ੍ਰਿਕਟ ਗਤੀਵਿਧੀਆਂ ਠੱਪ ਹੋਣ ਦੇ ਕਾਰਨ ਕੇਂਦਰੀ ਕਰਾਰ ਵਿਚ ਸ਼ਾਮਲ ਖਿਡਾਰੀਆਂ ਦੀ ਗਿਣਤੀ ਘੱਟ ਕਰਨ ਜਾਂ ਮੈਚ ਫੀਸ ਘੱਟ ਕਰਨ ਦਾ ਫੈਸਲਾ ਕੀਤਾ ਹੈ।

ਪੀ. ਸੀ. ਬੀ. ਨੇ ਪਿਛਲੇ ਸਾਲ ਅਗਸਤ ਵੀ ਸੂਚੀ ਵਿਚ ਮੁਹੰਮਦ ਹਫੀਜ਼ ਅਤੇ ਸ਼ੋਇਬ ਮਲਿਕ ਵਰਗੇ ਖਿਡਾਰੀਆਂ ਨੂੰ ਬਾਹਰ ਕਰ ਦਿੱਤਾ ਸੀ, ਜਦਕਿ ਸਿਰਫ 19 ਖਿਡਾਰੀਆਂ ਨੂੰ ਕੇਂਦਰੀ ਕਰਾਰ ਦਿੱਤਾ ਗਿਆ ਸੀ। ਪਿਛਲੇ ਕਰਾਰ ਵਿਚ ਸਰਫਰਾਜ਼ ਨੂੰ ਬਾਬਰ ਆਜ਼ਮ ਅਤੇ ਯਾਸਿਰ ਸ਼ਾਹ ਦੇ ਨਾਲ 'A' ਕਲਾਸ ਵਿਚ ਰੱਖਿਾ ਗਿਆ ਸੀ। ਨਵੰਬਰ ਤੋਂ ਬਾਅਦ ਹਾਲਾਂਕਿ ਚੋਣਕਾਰਾਂ ਨੇ ਇਸ ਵਿਕਟਕੀਪਰ ਬੱਲੇਬਾਜ਼ ਤੋਂ ਕਪਤਾਨੀ ਵਾਪਸ ਲੈਣ ਦੇ ਨਾਲ ਸਾਰੇ ਫਾਰਮੈਟ ਦੀ ਟੀਮ ਵਿਚੋਂ ਬਾਹਰ ਕਰ ਦਿੱਤਾ ਸੀ।

ਪੀ. ਸੀ. ਬੀ. ਸੂਤਰ ਨੇ ਦੱਸਿਆ ਕਿ ਸਰਫਰਾਜ਼ ਵਰਤਮਾਨ ਟੀਮ ਦੇ ਮੈਂਬਰ ਨਹੀਂ ਹਨ ਇਸ ਲਈ ਉਸ ਨੂੰ ਕਰਾਰ ਦੀ 'C' ਕਲਾਸ ਵਿਚ ਰੱਖਿਆ ਗਿਆ ਹੈ। ਮੌਜੂਦਾ ਕਰਾਰ ਵਿਚ A ਕਰਾਸ ਦੇ ਖਿਡਾਰੀਆਂ ਨੂੰ 7,62,300 ਪਾਕਿਸਤਾਨੀ ਰੁਪਏ, B ਕਲਾਸ ਦੇ ਖਿਡਾਰੀਆਂ ਨੂੰ 6,65,280 ਰੁਪਏ, C ਵਰਗ ਦੇ ਖਿਡਾਰੀਆਂ ਨੂੰ 5,68,260 ਰੁਪਏ ਮਿਲਦੇ ਹਨ।

Ranjit

This news is Content Editor Ranjit