ਹੁਣ ਵਿਸ਼ਵ ਕੱਪ ''ਚ ਭਾਰਤ-ਪਾਕਿ ਮੈਚ ''ਤੇ ਵੀ ਖਦਸ਼ਾ! PCB ਨੇ ਜੈ ਸ਼ਾਹ ਤੋਂ ਇਸ ਗੱਲ ਲਈ ਮੰਗੀ ''ਲਿਖਤੀ ਗਾਰੰਟੀ''

05/07/2023 2:17:48 AM

ਕਰਾਚੀ (ਭਾਸ਼ਾ): ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਪ੍ਰਧਾਨ ਨਜ਼ਮ ਸੇਠੀ ਇਸ ਸਾਲ ਇਕ ਦਿਨਾ ਵਿਸ਼ਵ ਕੱਪ ਵਿਚ ਆਪਣੀ ਟੀਮ ਨੂੰ ਭਾਰਤ ਭੇਜਣ ਤੋਂ ਪਹਿਲਾਂ ਭਾਰਤੀ ਕ੍ਰਿਕਕ ਬੋਰਡ ਦੇ ਸਕੱਤਰ ਜੈ ਸ਼ਾਹ ਤੋਂ ਇਸ ਗੱਲ ਦੀ ਲਿਖਤੀ ਗਾਰੰਟੀ ਚਾਹੁੰਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿਚ 2025 ਵਿਚ ਹੋਣ ਵਾਲੇ ਆਈ.ਸੀ.ਸੀ. ਚੈਂਪੀਅਨਸ਼ਿਪ ਟਰਾਫੀ ਵਿਚ ਭਾਰਤ ਦੀ ਹਿੱਸੇਦਾਰੀ ਹੋਵੇਗੀ। 

ਇਸ ਸਾਲ 5 ਅਕਤੂਬਰ ਤੋਂ ਹੋਣ ਵਾਲੇ ਵਿਸ਼ਵ ਕੱਪ ਲਈ ਬੀ.ਸੀ.ਸੀ.ਆਈ. ਨੇ ਪਾਕਿਸਤਾਨ ਦੇ ਮੈਚਾਂ ਲਈ ਅਹਿਮਦਾਬਾਦ (ਭਾਰਤ ਦੇ ਖ਼ਿਲਾਫ਼ ਮੈਚ), ਚੇਨੰਈ, ਬੈਂਗਲੁਰੂ ਤੇ ਕਲਕੱਤਾ ਦੇ ਮੈਦਾਨ ਚੁਣੇ ਹਨ। ਜੈ ਸ਼ਾਹ ਦੀ ਪ੍ਰਧਾਨਗੀ ਹੇਠ ਏਸ਼ੀਆਈ ਕ੍ਰਿਕੇਟ ਕੌਂਸਲ ਨੇ ਅਗਾਮੀ ਏਸ਼ੀਆ ਕੱਪ ਲਈ ਪ੍ਰਸਤਾਵਤ 'ਹਾਈਬ੍ਰਿਡ ਮਾਡਲ' ਦੀ ਪੁਸ਼ਟੀ ਨਹੀਂ ਕੀਤੀ। ਇਸ 'ਹਾਈਬ੍ਰਿਡ ਮਾਡਲ' ਵਿਚ ਭਾਰਤ ਆਪਣੇ ਮੈਚ UAE ਵਿਚ ਖੇਡੇਗਾ ਜਦਕਿ ਹੋਰ ਮੁਕਾਬਲਿਆਂ ਦੀ ਮੇਜ਼ਬਾਨੀ ਪਾਕਿਸਤਾਨ ਕਰੇਗਾ। 

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਮੁਖਤਾਰ ਅੰਸਾਰੀ ਦਾ ਸਾਥੀ ਮੋਹਾਲੀ ਤੋਂ ਗ੍ਰਿਫ਼ਤਾਰ, UP ਸਰਕਾਰ ਨੇ ਰੱਖਿਆ ਸੀ 1 ਲੱਖ ਰੁਪਏ ਦਾ ਇਨਾਮ

ਇਕ ਭਰੋਸੇਯੋਗ ਸੂਤਰ ਮੁਤਾਬਕ, ਸੇਠੀ 8 ਮਈ ਨੂੰ ਦੁਬਈ ਲਈ ਰਵਾਨਾ ਹੋਣ ਵਾਲੇ ਹਨ, ਜਿੱਥੇ ਉਹ ਏ.ਸੀ.ਸੀ. ਤੇ ਆਈ.ਸੀ.ਸੀ. ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਪੀ.ਸੀ.ਬੀ. ਦੇ ਸੂਤਰ ਨੇ ਕਿਹਾ ਕਿ ਆਪਣੀ ਦੁਬਈ ਯਾਤਰਾ ਦੌਰਾਨ ਸੇਠੀ ਦੇ ਪਾਕਿਸਤਾਨ ਦੇ ਸਿਧਾਂਤਕ ਰੁਖ ਲਈ ਸਮਰਥਨ ਜੁਟਾਉਣ ਲਈ ਲਾਬਿੰਗ ਸ਼ੁਰੂ ਕਰਨ ਦੀ ਵੀ ਆਸ ਹੈ। ਉਨ੍ਹਾਂ ਮੁਤਾਬਕ 2025 ਚੈਂਪੀਅਨਸ ਟਰਾਫੀ ਵਿਚ ਭਾਰਤ ਦੀ ਹਿੱਸੇਦਾਰੀ ਨੂੰ ਲੈ ਕੇ ਜਦੋਂ ਤਕ ਬੀ.ਸੀ.ਸੀ.ਆਈ. ਤੇ ਆਈ.ਸੀ.ਸੀ. ਲਿਖਤੀ ਗਾਰੰਟੀ ਨਹੀਂ ਦਿੰਦੇ, ਉਦੋਂ ਤਕ ਪਾਕਿਸਤਾਨ ਭਾਰਤ ਵਿਚ ਵਿਸ਼ਵ ਕੱਪ ਮੈਚ ਨਹੀਂ ਖੇਡੇਗਾ। 

ਏਸ਼ੀਆ ਕੱਪ ਨੂੰ ਲੈ ਕੇ ਭੰਬਲਭੂਸਾ ਕਾਇਮ

ਸੂਤਰ ਨੇ ਕਿਹਾ, "ਸੇਠੀ ਨੇ ਹਾਲ ਹੀ ਵਿਚ ਕੁੱਝ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਸਲਾਹ ਵੀ ਲਈ ਕਿ ਕੀ ਪਾਕਿਸਤਾਨ ਨੂੰ ਉਸ ਦੇ ਰੁਖ ਦੇ ਖ਼ਿਲਾਫ਼ ਏਸ਼ੀਆ ਕੱਪ ਵਿਚ ਖੇਡਣਾ ਚਾਹੀਦਾ ਹੈ। ਪਾਕਿਸਤਾਨ ਚਾਹੁੰਦਾ ਹੈ ਕਿ ਏਸ਼ੀਆ ਕੱਪ ਲਾਹੌਰ ਤੇ ਦੁਬਈ (ਹਾਈਬ੍ਰਿਡ ਮਾਡਲ) ਵਿਚ ਹੋਵੇ।" ਉਨ੍ਹਾਂ ਕਿਹਾ ਕਿ ਸਤੰਬਰ ਵਿਚ ਏਸ਼ੀਆ ਕੱਪ ਦੀ ਮੇਜ਼ਬਾਨੀ ਬਾਰੇ ਏ.ਸੀ.ਸੀ. ਮੈਂਬਰਾਂ ਨੂੰ ਇਕ ਮਜ਼ਬੂਤ ਤੇ ਸਪਸ਼ਟ ਰੁਖ ਅਖ਼ਤਿਆਰ ਕਰਨ ਲਈ ਸੇਠੀ ਨੂੰ ਸਰਕਾਰ ਤੋਂ ਮਨਜ਼ੂਰੀ ਮਿਲ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra