ਪਾਲਰਾਜ ਨੇ ਅੱਠ ਸਾਲ ਪੁਰਾਣਾ ਪੋਲ ਵਾਲਟ ਰਿਕਾਰਡ ਤੋੜਿਆ

10/02/2022 7:36:40 PM

ਅਹਿਮਦਾਬਾਦ : ਤਾਮਿਲਨਾਡੂ ਦੀ ਰੋਜ਼ੀ ਮੀਨਾ ਪਾਲਰਾਜ ਨੇ 36ਵੀਆਂ ਰਾਸ਼ਟਰੀ ਖੇਡਾਂ 'ਚ ਪੋਲ ਵਾਲਟ ਮੁਕਾਬਲੇ 'ਚ 4.20 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਅੱਠ ਸਾਲ ਪੁਰਾਣਾ ਰਿਕਾਰਡ ਤੋੜ ਕੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ।

ਤਾਮਿਲਨਾਡੂ ਦੀ 25 ਸਾਲਾ ਅਥਲੀਟ ਨੇ ਸ਼ਨੀਵਾਰ ਨੂੰ ਵੀ. ਸੁਰੇਖਾ ਦੁਆਰਾ 2014 ਵਿੱਚ ਬਣਾਏ ਗਏ 4.15 ਮੀਟਰ ਦੇ ਰਾਸ਼ਟਰੀ ਰਿਕਾਰਡ ਨੂੰ ਤੋੜ ਦਿੱਤਾ। ਪਾਲਰਾਜ ਨੇ ਸਭ ਤੋਂ ਪਹਿਲਾਂ 2022 ਫੈਡਰੇਸ਼ਨ ਕੱਪ 'ਚ ਸੋਨ ਤਮਗਾ ਜਿੱਤ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਰਾਸ਼ਟਰੀ ਖੇਡਾਂ ਵਿੱਚ ਉਸਦੇ ਪ੍ਰਦਰਸ਼ਨ ਤੋਂ ਪਹਿਲਾਂ ਉਸਦਾ ਨਿੱਜੀ ਸਰਵੋਤਮ ਪ੍ਰਦਰਸ਼ਨ 4.00 ਮੀਟਰ ਸੀ।

Tarsem Singh

This news is Content Editor Tarsem Singh