ਪਟਨਾ ਨੇ ਪ੍ਰਦੀਪ ਅਤੇ ਦਿੱਲੀ ਨੇ ਮੇਰਾਜ ਨੂੰ ਰਿਟੇਨ ਕੀਤਾ

04/11/2018 5:26:03 PM

ਨਵੀਂ ਦਿੱਲੀ (ਬਿਊਰੋ)— ਪਿਛਲੇ ਤਿੰਨ ਵਾਰ ਦੇ ਚੈਂਪੀਅਨ ਪਟਨਾ ਪਾਈਰੇਟਸ ਨੇ ਇਸ ਸਾਲ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪ੍ਰੋ ਕਬੱਡੀ ਲੀਗ ਦੇ ਲਈ ਆਪਣੇ ਸਟਾਰ ਪ੍ਰਦੀਪ ਨਾਰਵਾਲ ਸਮੇਤ ਚਾਰ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਜਦਕਿ ਦਬੰਗ ਦਿੱਲੀ ਨੇ ਈਰਾਨ ਦੇ ਮੇਰਾਜ ਸ਼ੇਖ ਨੂੰ ਆਪਣੀ ਟੀਮ 'ਚ ਬਣਾਏ ਰੱਖਿਆ ਹੈ। ਨਵੇਂ ਸੈਸ਼ਨ ਦੇ ਲਈ 9 ਫ੍ਰੈਂਚਾਈਜ਼ੀਆਂ ਨੇ ਕੁੱਲ 21 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। 

ਬੈਂਗਲੁਰੂ ਬੁਲਸ (ਰੋਹਿਤ ਕੁਮਾਰ), ਦਬੰਗ ਦਿੱਲੀ (ਸ਼ੇਖ) ਅਤੇ ਹਰਿਆਣਾ ਸਟੀਲਰਸ (ਕੁਲਦੀਪ ਸਿੰਘ) ਨੇ ਇਕ-ਇਕ ਖਿਡਾਰੀ ਨੂੰ ਹੀ ਰਿਟੇਨ ਕੀਤਾ ਹੈ। ਪਟਨਾ ਪਾਈਰੇਟਸ ਅਤੇ ਪੁਣੇਰੀ ਪਲਟਨ ਨੇ ਚਾਰ-ਚਾਰ ਖਿਡਾਰੀਆਂ ਨੂੰ ਆਪਣੀ ਟੀਮ 'ਚ ਬਣਾਏ ਰਖਿਆ ਹੈ। ਪਟਨਾ ਨੇ ਨਾਰਵਾਲ ਦੇ ਇਲਾਵਾ ਜੈਦੀਪ, ਜਵਾਹਰ ਡਾਗਰ ਅਤੇ ਮਨੀਸ਼ ਕੁਮਾਰ ਅਤੇ ਪੁਣੇ ਨੇ ਸੰਦੀਪ ਨਾਰਵਾਲ, ਰਾਜੇਸ਼ ਮੰਡਲ, ਜੀ.ਬੀ. ਮੋਰੇ ਅਤੇ ਗਿਰੀਸ਼ ਅਰਣਕ ਨੂੰ ਟੀਮ 'ਚ ਰਖਿਆ ਹੈ। ਇਸ ਤੋਂ ਇਲਾਵਾ ਬੰਗਾਲ ਵਾਰੀਅਰਸ ਨੇ ਸੁਰਜੀਤ ਸਿੰਘ ਅਤੇ ਮਨਿੰਦਰ ਸਿੰਘ, ਗੁਜਰਾਤ ਫਾਰਚੂਨ ਜਾਇੰਟਸ ਨੇ ਸਚਿਨ, ਸੁਨੀਲ ਕੁਮਾਰ ਅਤੇ ਮਹਿੰਦਰ ਗਣੇਸ਼ ਰਾਜਪੂਤ, ਤਮਿਲ ਥਲਾਈਵਾਸ ਨੇ ਅਜੇ ਠਾਕੁਰ, ਅਮਿਤ ਹੁੱਡਾ ਅਤੇ ਸੀ. ਅਰੁਣ ਅਤੇ ਤੇਲਗੂ ਟਾਈਟਨਸ ਨੇ ਨਿਲੇਸ਼ ਸਾਲੁੰਕੇ ਅਤੇ ਮੋਹਸੇਨ ਨੂੰ ਰਿਟੇਨ ਕੀਤਾ ਹੈ।