ਗੁਜਰਾਤ ਅਤੇ ਪਟਨਾ ਪਲੇਆਫ ਦੀ ਹੋੜ ਤੋਂ ਬਾਹਰ

10/01/2019 5:09:13 PM

ਪੰਚਕੂਲਾ— ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਇਰੇਟਸ ਅਤੇ ਲਗਾਤਾਰ ਦੋ ਵਾਰ ਦੇ ਰਨਰ ਅਪ ਗੁਜਰਾਤ ਫਾਰਚਿਊਨਜਾਇੰਟਸ ਦਾ ਪ੍ਰੋ ਕਬੱਡੀ ਲੀਗ ਦੇ ਸੀਜ਼ਨ-7 'ਚ ਸਫਰ ਖਤਮ ਹੋ ਗਿਆ ਹੈ। ਪੰਚਕੂਲਾ ਦੇ ਤਾਊ ਦੇਵੀ ਲਾਲ ਸਪਰੋਟਸ ਸਟੇਡੀਅਮ 'ਚ ਖੇਡੇ ਗਏ ਪ੍ਰੋ ਕਬੱਡੀ ਸੀਜ਼ਨ ਦੇ ਮੈਚ ਨੰਬਰ 116 'ਚ ਸੋਮਵਾਰ ਨੂੰ ਯੂ-ਮੂੰਬਾ ਨੇ ਤਮਿਲ ਥਲਾਈਵਾਸ ਨੂੰ 36-32 ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਮੁੰਬਾ ਦੀ ਉਮੀਦ ਜਿੱਥੇ ਪਲੇਅ ਆਫ ਲਈ ਵਧ ਗਈ, ਤਾਂ ਤਮਿਲ ਦੀ ਹਾਰ ਨੇ ਤਿੰਨ ਵਾਰ ਦੇ ਚੈਂਪੀਅਨ ਪਟਨਾ ਪਾਇਰੇਟਸ ਅਤੇ ਲਗਾਤਾਰ ਦੋ ਵਾਰ ਦੇ ਰਨਰ ਅਪ ਗੁਜਰਾਤ ਫਾਰਚਿਊਨਜਾਇੰਟਸ ਦਾ ਸਫਰ ਸੀਜ਼ਨ-7 'ਚ ਖ਼ਤਮ ਕਰ ਦਿੱਤਾ ਹੈ।

ਮੁੰਬਾ ਦੀ ਇਸ ਜਿੱਤ ਦੇ ਹੀਰੋ ਇਕ ਵਾਰ ਫਿਰ ਅਭਿਸ਼ੇਕ ਸਿੰਘ ਰਹੇ ਜਿਨ੍ਹਾਂ ਨੇ ਸੁਪਰ-10 ਦੇ ਨਾਲ 10 ਰੇਡ ਪੁਆਇੰਟਸ ਲਏ। ਮੁੰਬਾ ਦੇ ਕਪਤਾਨ ਫਜ਼ਲ ਅਤ੍ਰਾਚਲੀ ਨੇ ਵੀ 3 ਟੈਕਲ ਲਏ। ਤਮਿਲ ਵੱਲੋਂ ਵੀ. ਅਜੀਤ ਕੁਮਾਰ ਨੇ ਸੁਪਰ-10 ਦੇ ਨਾਲ 16 ਰੇਡ ਪੁਆਇੰਟਸ ਲਏ, ਤਾਂ ਐੱਮ. ਅਭਿਸ਼ੇਕ ਨੇ 3 ਟੈਕਲ ਪੁਆਇੰਟਸ ਕੀਤੇ। ਤਮਿਲ ਲਈ ਰਾਹੁਲ ਚੌਧਰੀ ਦਾ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ, ਉਨ੍ਹਾਂ ਨੇ 15 ਰੇਡ 'ਚ ਸਿਰਫ 1 ਅੰਕ ਹਾਸਲ ਕੀਤਾ। ਪਹਿਲੇ ਹਾਫ 'ਚ ਉਮੀਦ ਦੇ ਠੀਕ ਉਲਟ ਸ਼ੁਰੂਆਤ ਹੋਈ ਅਤੇ ਜਿਸ ਮੁਕਾਬਲੇ ਨੂੰ ਇਕਤਰਫਾ ਮੰਨਿਆ ਜਾ ਰਿਹਾ ਸੀ, ਉੱਥੇ ਤਮਿਲ ਥਲੀਵਾਜ਼ ਨੇ ਯੂ-ਮੁੰਬਾ 'ਤੇ ਬੜ੍ਹਤ ਬਣਾ ਲਈ ਸੀ। ਇਕ ਸਮੇਂ ਤਾਂ ਮੁੰਬਾ ਨੂੰ ਆਲ ਆਊਟ ਕਰਨ ਦੇ ਕਰੀਬ ਆ ਗਏ ਸਨ ਤਮਿਲ, ਪਰ ਰਾਹੁਲ ਚੌਧਰੀ ਦਾ ਲਾਬੀ 'ਚ ਜਾਣਾ ਮੁੰਬਾ ਨੂੰ ਮੈਚ 'ਚ ਵਾਪਸ ਲੈ ਆ ਆਇਆ ਸੀ। ਰਾਹੁਲ ਚੌਧਰੀ ਨੇ ਪਹਿਲੇ ਹਾਫ ਤਕ 9 ਰੇਡ ਕੀਤੀ ਜਿਸ 'ਚ ਸਿਰਫ ਇਕ ਅੰਕ ਹੀ ਮਿਲਿਆ, ਇਹ ਉਨ੍ਹਾਂ ਦੀ ਖਰਾਬ ਫਾਰਮ ਨੂੰ ਦਰਸਾਉਣ ਲਈ ਕਾਫੀ ਹੈ। ਤਮਿਲ ਵੱਲੋਂ ਡਿਫੈਂਸ 'ਚ ਐੱਮ. ਅਭਿਸ਼ੇਕ ਚੰਗਾ ਕਰ ਰਹੇ ਹਨ ਅਤੇ 3 ਟੈਕਸ ਪੁਆਇੰਟਸ ਲੈ ਚੁੱਕੇ ਸਨ। ਮੁੰਬਾ ਵੱਲੋਂ ਹਾਫ ਟਾਈਮ ਤਕ ਅਭਿਸ਼ੇਕ ਸਿੰਘ ਨੇ 5 ਰੇਡ ਪੁਆਇੰਟਸ ਲੈ ਲਿਆ ਸੀ। ਪਹਿਲੇ ਹਾਫ ਦੇ ਬਾਅਦ ਮੁੰਬਾ ਵਾਪਸੀ ਕਰਦੇ ਹੋਏ 15-11 ਨਾਲ ਬੜ੍ਹਤ ਬਣਾ ਚੁੱਕਾ ਸੀ।  

Tarsem Singh

This news is Content Editor Tarsem Singh