ਕੈਨੇਡਾ ਓਪਨ ਬੈਡਮਿੰਟਨ ''ਚੋਂ ਪ੍ਰਣਯ ਤੇ ਰੁਤਵਿਕਾ ਬਾਹਰ

07/14/2017 5:55:51 PM

ਅਲਟਬਰਾ— ਦੂਜਾ ਦਰਜਾ ਪ੍ਰਾਪਤ ਭਾਰਤ ਦੇ ਐੱਚ ਐੱਸ. ਪ੍ਰਣਯ ਅਤੇ ਰੁਤਵਿਕਾ ਸ਼ਿਵਾਨੀ ਗਾਡੇ ਦਾ ਇੱਥੇ ਕੈਨੇਡਾ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਹਾਰ ਦੇ ਨਾਲ ਸਫਰ ਖਤਮ ਹੋ ਗਿਆ ਹੈ ਪਰ ਮਿਸ਼ਰਿਤ ਡਬਲ 'ਚ ਦੂਜੀ ਦਰਜਾ ਹਾਸਲ ਜੋੜੀ ਪ੍ਰਣਵ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੇੱਡੀ ਨੇ ਜਿੱਤ ਦੇ ਨਾਲ ਕੁਆਰਟਫਾਇਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਦਾ ਦੂਜਾ ਦਰਜਾ ਹਾਸਲ ਖਿਡਾਰੀ ਪ੍ਰਣਯ ਨੂੰ ਪੁਰਸ਼ ਸਿੰਗਲ ਦੇ ਤੀਜੇ ਦੌਰ 'ਚ ਨੌਵੀ ਸੀਡ ਕੋਰੀਆ ਦੇ ਜਿਓਨ ਹਿਓਕ ਜਿਨ ਨੇ ਇਕ ਘੰਟੇ ਇਕ ਮਿੰਟ ਤੱਕ ਚੱਲੇ ਮੁਕਾਬਲੇ 'ਚ ਉਲਟਫੇਰ ਦਾ ਸ਼ਿਕਾਰ ਬਣਾਇਆ ਅਤੇ 17-21, 21-14, 21-13 ਨਾਲ ਮੁਕਾਬਲਾ ਜਿੱਤ ਲਿਆ। ਬਾਕੀ ਸਿੰਗਲ ਮੈਚਾਂ 'ਚ ਕੁਆਲੀਫਾਇਰ ਕਰਨ ਰਾਜਨ ਰਾਜਰਾਜਨ ਨੂੰ ਜਾਪਾਨੀ ਖਿਡਾਰੀ ਕੋਕੀ ਵਾਤਾਨਵੇ ਨੇ 21-18, 21-14 ਨਾਲ ਅਤੇ ਅਭਿਸ਼ੇਕ ਯੇਲੇਗਰ ਨੂੰ 5ਵੀਂ ਸੀਡ ਸਪੇਨ ਦੇ ਪਾਲੋ ਆਬਿਆਨ ਨੇ 21-15, 21-23, 21-14 ਨਾਲ ਹਰਾ ਕੇ ਬਾਹਰ ਕਰ ਦਿੱਤਾ। ਮਹਿਲਾ ਸਿੰਗਲ ਦੇ ਦੂਜੇ ਦੌਰ ਦੇ ਮੈਚ 'ਚ ਸ਼ਿਵਾਨੀ ਨੂੰ ਸਖ਼ਤ ਸੰਘਰਸ਼ ਦੇ ਬਾਵਜੂਦ ਦੂਜੀ ਸੀਡ ਜਾਪਾਨ ਦੀ ਆਇਆ ਓਹੋਰੀ ਦੇ ਹੱਥੋਂ 21-13, 17-21, 21-19 ਨਾਲ ਹਾਰ ਝੇਲਣੀ ਪਈ। ਮਿਸ਼ਰਿਤ ਡਬਲ 'ਚ ਪ੍ਰਣਵ ਅਤੇ ਸਿੱਕੀ ਦੀ ਦੂਜੀ ਦਰਜਾ ਜੋੜੀ ਨੇ ਹਾਲੈਂਡ ਦੇ ਰਾਬਿਨ ਅਤੇ ਚੇਰਿਲ ਸਿਨੇਨ ਨੂੰ 26 ਮਿੰਟ 'ਚ 21-11, 21-17 ਨਾਲ ਹਰਾ ਕੇ ਕੁਆਰਟਫਾਈਨਲ 'ਚ ਪ੍ਰਵੇਸ਼ ਕਰ ਲਿਆ। ਹਾਲਾਂਕਿ ਤਰੁਣ ਕੋਨਾ ਅਤੇ ਜੇ ਮੇਘਨਾ ਦੀ ਬਾਕੀ ਭਾਰਤੀ ਜੋੜੀ ਇਸ ਵਰਗ 'ਚ ਹਾਰ ਕੇ ਬਾਹਰ ਹੋ ਗਈ। ਉਨ੍ਹਾਂ ਨੇ ਜਾਪਾਨ ਦੇ ਕੋਹੇਈ ਗੋਂਡੋ ਅਤੇ ਵਕਾਨਾ ਨਾਘਾਰਾ ਨੂੰ 21 ਮਿੰਟ 'ਚ 21-9, 21-8 ਨਾਲ ਇਕਤਰਫਾ ਮੈਚ 'ਚ ਹਰਾਇਆ। ਪੁਰਸ਼ ਡਬਲ 'ਚ ਮਨੁ ਅੱਤਰੀ ਅਤੇ ਬੀ ਸੁਮਿਤ ਰੇੱਡੀ ਦੀ ਤੀਜੀ ਸੀਡ ਜੋੜੀ ਨੇ ਵੀ ਜਿੱਤ ਦੇ ਨਾਲ ਆਖਰੀ 8 'ਚ ਜਗ੍ਹਾ ਬਣਾਈ। ਭਾਰਤੀ ਖਿਡਾਰੀ ਨੇ ਕੋਰੀਆ ਦੇ ਚੋਈ ਸੋਲਗੁ ਅਤੇ ਜਾਈ ਵਾਨ ਕਿਮ ਨੂੰ 45 ਮਿੰਟ 'ਚ 21-17, 17-21, 21-13 ਨਾਲ ਹਰਾਇਆ।