ਧੋਨੀ ਨੂੰ ਪਿੱਛੇ ਛੱਡ ਟੀ20 'ਚ ਰਿਸ਼ਭ ਨੇ ਬਣਾ ਦਿੱਤਾ ਇਹ ਸ਼ਰਮਨਾਕ ਰਿਕਾਰਡ

08/04/2019 4:08:49 PM

ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਖਿਲਾਫ ਭਾਰਤੀ ਕ੍ਰਿਕੇਟ ਟੀਮ ਦੇ ਵਿਕਟਕੀਪਰ-ਬੱਲੇਬਾਜ ਰਿਸ਼ਭ ਪੰਤ ਇਕ ਵਾਰ ਫਿਰ ਤੋਂ ਨਿਰਾਸ਼ ਕੀਤਾ। ਰਿਸ਼ਭ ਦਾ ਬੱਲਾ ਪਹਿਲੇ ਮੈਚ 'ਚ ਨਹੀਂ ਚੱਲਿਆ ਤੇ ਉਹ ਗੋਲਡਨ ਡੱਕ ਦਾ ਸ਼ਿਕਾਰ ਹੋਏ। ਰਿਸ਼ਭ ਮੈਦਾਨ 'ਤੇ ਆਏ ਅਤੇ ਪਹਿਲੀ ਹੀ ਗੇਂਦ 'ਤੇ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਮੈਚ 'ਚ ਸਿਫ਼ਰ 'ਤੇ ਆਊਟ ਹੁੰਦੇ ਹੀ ਰਿਸ਼ਭ ਨੇ ਇਕ ਬੇਹੱਦ ਖ਼ਰਾਬ ਰਿਕਾਰਡ ਆਪਣੇ ਨਾਂ 'ਤੇ ਕਰ ਲਿਆ। ਰਿਸ਼ਭ ਨੇ ਇਸ ਖ਼ਰਾਬ ਰਿਕਾਰਡ ਦੇ ਮਾਮਲੇ 'ਚ ਧੋਨੀ ਨੂੰ ਪਿੱਛੇ ਛੱਡ ਦਿੱਤਾ। 

ਰਿਸ਼ਭ ਨੇ ਆਪਣੇ ਨਾਂ ਕੀਤਾ ਇਹ ਸ਼ਰਮਨਾਕ ਰਿਕਾਰਡ
ਵੈਸਟਇੰਡੀਜ਼ ਦੇ ਖਿਲਾਫ ਰਿਸ਼ਭ ਪੰਤ ਪਹਿਲੇ ਟੀ 20 ਮੈਚ 'ਚ ਸਿਫ਼ਰ 'ਤੇ ਆਊਟ ਹੋਏ। ਉਨ੍ਹਾਂ ਨੂੰ ਸੁਨੀਲ ਨਰਾਇਣ ਨੇ ਕੈਚ ਆਊਟ ਕਰਵਾਇਆ। ਟੀ 20 ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਦੂਜਾ ਮੌਕਾ ਸੀ ਜਦੋਂ ਰਿਸ਼ਭ ਸਿਫ਼ਰ 'ਤੇ ਆਊਟ ਹੋਏ। ਯਾਨੀ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ ਰਿਸ਼ਭ ਦੋ ਵਾਰ ਸਿਫ਼ਰ 'ਤੇ ਆਊਟ ਹੋਣ ਵਾਲੇ ਭਾਰਤ ਦੇ ਪਹਿਲੇ ਵਿਕਟਕੀਪਰ ਬਣ ਗਏ ਹਨ। ਮਹਿੰਦਰ ਸਿੰਘ ਧੋਨੀ ਵੀ ਟੀ 20 'ਚ ਭਾਰਤੀ ਵਿਕੇਟਕੀਪਰ ਦੇ ਤੌਰ 'ਤੇ ਇਕ ਵਾਰ ਸਿਫ਼ਰ 'ਤੇ ਆਊਟ ਹੋ ਚੁੱਕੇ ਹਨ। ਹੁਣ ਰਿਸ਼ਭ ਨੇ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਇਹ ਸ਼ਰਮਨਾਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

ਰਿਸ਼ਭ ਦਾ ਖ਼ਰਾਬ ਪ੍ਰਦਰਸ਼ਨ ਜਾਰੀ
ਟੀ20 ਕ੍ਰਿਕਟ 'ਚ ਰਿਸ਼ਭ ਦੀ ਸ਼ੁਰੂਆਤ ਤਾਂ ਵੈਸਟਇੰਡੀਜ਼ ਖ਼ਿਲਾਫ਼ ਚੰਗੀ ਨਹੀਂ ਰਹੀ। ਉਨਾਂ ਨੇ ਪਿਛਲੇ ਤਿੰਨ ਟੀ20 ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਨਿਰਾਸ਼ ਕੀਤਾ ਹੈ। ਆਪਣੀਆਂ ਪਿਛਲੀਆਂ ਤਿੰਨ ਪਾਰੀਆਂ 'ਚ ਰਿਸ਼ਭ ਨੇ ਸਿਰਫ 3,1,0 ਦੌੜਾਂ ਹੀ ਬਣਾਈਆਂ ਹਨ।