ਪੰਡਯਾ ਵਲੋਂ ਸਾਥੀ ਖਿਡਾਰੀਆਂ ਤੋਂ ਬਦਲਾ ਲੈਣ ਦੀ ਮਿੱਠੀ ਧਮਕੀ

10/19/2017 9:03:54 AM

ਨਵੀਂ ਦਿੱਲੀ(ਬਿਊਰੋ)— ਭਾਰਤੀ ਟੀਮ ਦੇ ਨਵੇਂ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਪਿਛਲੇ ਦਿਨੀਂ 11 ਅਕ‍ਤੂਬਰ ਨੂੰ ਆਪਣਾ 24ਵਾਂ ਜਨਮਦਿਨ ਮਨਾਇਆ। ਹੁਣ ਉਨ੍ਹਾਂ ਦਾ ਜਨਮਦਿਨ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ ਪੰਡਯਾ ਦਾ ਜਨਮਦਿਨ ਉਨ੍ਹਾਂ ਦੇ ਸਾਥੀ ਖਿਡਰੀਆਂ ਨੇ ਕੁਝ ਇਸ ਤਰ੍ਹਾਂ ਮਨਾਇਆ ਕਿ ਉਹ ਹੁਣ ਇਸ ਨੂੰ ਆਪਣੇ ਜੀਵਨ ਵਿਚ ਕਦੇ ਭੁੱਲ ਨਹੀਂ ਸਕਣਗੇ।
ਉਂਝ ਤਾਂ ਪੰਡਯਾ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਾਰਨ ਸੁਰਖੀਆਂ ਵਿਚ ਬਣੇ ਹੋਏ ਹਨ। ਪ੍ਰਸ਼ੰਸਕਾਂ ਉਨ੍ਹਾਂ ਦੀ ਬੱਲੇਬਾਜ਼ੀ ਦੇ ਖੂਬ ਦੀਵਾਨੇ ਹੋ ਗਏ ਹਨ। ਇੱਥੋਂ ਤੱਕ ਕਿ ਬਾਲੀਵੁੱਡ ਐਕਟਰੈਸ ਪ੍ਰਣਿਤੀ ਚੌਪੜਾ ਵੀ ਉਨ੍ਹਾਂ ਦੀ ਦੀਵਾਨੀ ਹੋ ਗਈ। ਪੰਡਯਾ ਦੇ ਇੱਕ ਟਵੀਟ ਉੱਤੇ ਪ੍ਰਣੀਤੀ ਚੌਪੜਾ ਰੀ-ਟਵੀਟ ਕਰ ਕੇ ਫੈਂਸ ਦੇ ਨਿਸ਼ਾਨੇ ਉੱਤੇ ਆ ਗਈ ਸੀ।
ਹਾਰਦਿਕ ਪੰਡਯਾ ਦਾ ਜਨਮਦਿਨ ਇਸ ਸਮੇਂ ਸੋਸ਼ਲ ਮੀਡੀਆ ਉੱਤੇ ਛਾ ਗਿਆ ਹੈ। ਫੈਂਨ‍ਸ ਪੰਡਯਾ ਦੇ ਜਨ‍ਮਦਿਨ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਖੂਬ ਲਾਈਕ ਅਤੇ ਸ਼ੇਅਰ ਕਰ ਰਹੇ ਹਨ। ਪੰਡਯਾ ਨੇ ਆਪਣਾ ਇਹ ਜਨਮਦਿਨ ਭਾਰਤੀ ਟੀਮ ਦੇ ਸਾਥੀ ਖਿਡਾਰੀਆਂ ਨਾਲ ਮਨਾਇਆ। ਬਾਅਦ ਵਿੱਚ ਪੰਡਯਾ ਨੇ ਜਨ‍ਮਦਿਨ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੀ। ਪਰ ਇਸ ਵਿਚਾਲੇ ਪੰਡਯਾ ਨੇ ਭਾਰਤੀ ਟੀਮ ਨੂੰ ਧਮਕੀ ਵੀ ਦੇ ਦਿੱਤੀ।

ਪਤਾ ਹੈ 11 ਅਕਤੂਬਰ ਨੂੰ ਸਿਰਫ ਹਾਰਦਿਕ ਪੰਡਯਾ ਦਾ ਹੀ ਜਨਮਦਿਨ ਨਹੀਂ ਸੀ, ਸਗੋਂ ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਸੰਜੈ ਬਾਂਗੜ ਅਤੇ ਫਿਜਯੋ ਪੈਟਰਿਕ ਫਾਰਹਾਰਟ ਦਾ ਵੀ ਜਨਮਦਿਨ ਸੀ। ਭਾਰਤੀ ਟੀਮ ਦੇ ਸਾਥੀ ਖਿਡਾਰੀਆਂ ਨੇ ਪੰਡਯਾ, ਬਾਂਗੜ ਅਤੇ ਪੈਟਰਿਕ ਦਾ ਜਨਮਦਿਨ ਖਾਸ ਅੰਦਾਜ਼ ਵਿਚ ਮਨਾਇਆ। ਸੋਸ਼ਲ ਮੀਡੀਆ ਉੱਤੇ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਸ ਵਿੱਚ ਪੰਡਯਾ ਸ਼ਰਟਲੈਸ ਨਜ਼ਰ ਆ ਰਹੇ ਹਨ ਅਤੇ ਕੇਕ ਨਾਲ ਨਹਾਏ ਹੋਏ ਦਿਸ ਰਹੇ ਹਨ।

 

 

A post shared by Hardik Pandya (@hardikpandya93) on

ਦਰਅਸਲ ਪੰਡਯਾ ਨੇ ਜਿਵੇਂ ਹੀ ਕੇਕ ਕੱਟਿਆ ਸਾਥੀ ਖਿਡਾਰੀ ਉਨ੍ਹਾਂ ਉੱਤੇ ਟੁੱਟ ਪਏ ਅਤੇ ਪੰਡਯਾ ਨੂੰ ਕੇਕ ਨਾਲ ਨਹਾ ਦਿੱਤਾ। ਪੰਡਯਾ ਨੇ ਉਨ੍ਹਾਂ ਦਾ ਵਿਰੋਧ ਨਹੀਂ ਕੀਤਾ। ਪੰਡਯਾ ਨੂੰ ਕੇਕ ਨਾਲ ਨਹਾਉਣ ਅਤੇ ਸਾਥੀ ਖਿਡਾਰੀਆਂ ਨੂੰ ਕੁਝ ਨਿਰਦੇਸ਼ ਵੀ ਦਿੱਤਾ। ਜਦੋਂ ਪੰਡਯਾ ਉੱਤੇ ਸਾਥੀ ਖਿਡਾਰੀ ਕੇਕ ਨਾਲ ਹਮਲਾ ਕਰ ਰਹੇ ਸਨ ਉਸ ਸਮੇਂ ਧੋਨੀ ਸਾਈਡ ਵਿਚ ਸਫੇਦ ਤੌਲੀਆ ਆਪਣੇ 'ਤੇ ਲੈ ਕੇ ਮਜ਼ੇ ਨਾਲ ਕੇਕ ਦਾ ਆਨੰਦ ਲੈ ਰਹੇ ਸਨ।

ਪੰਡਯਾ ਨੇ ਤਸਵੀਰ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਸਾਥੀ ਖਿਡਾਰੀਆਂ ਨੂੰ ਸ‍ਵੀਟ ਬਦਲਾ ਲੈਣ ਦੀ ਚਿਤਾਵਨੀ ਦਿੱਤੀ। ਪੰਡਯਾ ਨੇ ਲਿਖਿਆ, ਸਾਰਿਆਂ ਦਾ ਜਨਮਦਿਨ ਸਾਲ ਵਿਚ ਇੱਕ ਵਾਰ ਆਉਂਦਾ ਹੈ, ਜਿਸਦਾ ਬਦਲਾ ਮਿੱਠਾ ਹੋਵੇਗਾ।