ਪੰਚਾਲ ਦਾ ਸੈਂਕੜਾ, ਭਾਰਤ-ਏ ਨੇ 1-0 ਨਾਲ ਜਿੱਤੀ ਸੀਰੀਜ਼

09/20/2019 11:50:03 PM

ਮੈਸੂਰ— ਪ੍ਰਿਯਾਂਕ ਪੰਚਾਲ (109 ਦੌੜਾਂ) ਅਤੇ ਕਰੁਣ ਨਾਇਰ (ਅਜੇਤੂ 51) ਦੀਆਂ ਪਾਰੀਆਂ ਨਾਲ ਭਾਰਤ-ਏ ਨੇ ਦੱਖਣੀ ਅਫਰੀਕਾ-ਏ ਵਿਰੁੱਧ ਦੂਜੇ ਗੈਰ-ਅਧਿਕਾਰਤ ਟੈਸਟ ਦੇ ਚੌਥੇ ਅਤੇ ਆਖਰੀ ਦਿਨ ਸ਼ੁੱਕਰਵਾਰ 3 ਵਿਕਟਾਂ 'ਤੇ 202 ਦੌੜਾਂ ਬਣਾਉਣ ਦੇ ਨਾਲ ਆਪਣੀ ਪਾਰੀ ਖਤਮ ਐਲਾਨ ਕਰ ਦਿੱਤੀ। ਇਸ ਦੇ ਨਾਲ ਹੀ ਇਹ ਮੈਚ ਡਰਾਅ ਖਤਮ ਹੋ ਗਿਆ ਅਤੇ ਮੇਜ਼ਬਾਨ ਨੇ ਦੋ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ।
ਭਾਰਤ-ਏ ਨੇ ਦੂਜੀ ਪਾਰੀ ਦੀ ਸ਼ੁਰੂਆਤ ਸਵੇਰੇ 14 ਦੌੜਾਂ ਤੋਂ ਅੱਗੇ ਕੀਤੀ ਸੀ। ਉਸ ਸਮੇਂ ਬੱਲੇਬਾਜ਼ ਪ੍ਰਿਯਾਂਕ (9) ਅਤੇ ਅਭਿਮਨਿਊ ਈਸ਼ਵਰਨ (5) ਦੌੜਾਂ 'ਤੇ ਅਜੇਤੂ ਸਨ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ। ਪ੍ਰਿਯਾਂਕ ਨੇ 192 ਗੇਂਦਾਂ ਵਿਚ 9 ਚੌਕੇ ਅਤੇ 4 ਛੱਕੇ ਲਾ ਕੇ 109 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਉਹ ਤੀਜੇ ਬੱਲੇਬਾਜ਼ ਦੇ ਰੂਪ ਵਿਚ ਸੇਨੂਰਨ ਮੁਤਥੂਸਾਮੀ ਦੀ ਗੇਂਦ 'ਤੇ ਤੀਜੇ ਬੱਲੇਬਾਜ਼ ਦੇ ਰੂਪ ਵਿਚ ਬੋਲਡ ਹੋਇਆ, ਜਿਸ ਦੇ ਨਾਲ ਹੀ ਭਾਰਤ ਨੇ 219 ਦੌੜਾਂ ਦੀ ਬੜ੍ਹਤ ਬਣਾਉਣ ਦੇ ਨਾਲ ਆਪਣੀ ਪਾਰੀ ਖਤਮ ਐਲਾਨ ਕਰ ਦਿੱਤੀ। ਇਸ ਤੋਂ ਪਹਿਲਾਂ ਭਾਰਤ-ਏ ਟੀਮ ਨੇ 400 ਦੌੜਾਂ ਬਣਾਈਆਂ। ਦੱਖਣੀ ਅਫਰੀਕੀ ਪਾਰੀ ਵਿਚ 161 ਦੌੜਾਂ ਬਣਾਉਣ ਵਾਲੇ ਐਡਨ ਮਾਰਕ੍ਰਮ ਨੂੰ 'ਮੈਨ ਆਫ ਦਿ ਮੈਚ' ਐਲਾਨਿਆ ਗਿਆ।

Gurdeep Singh

This news is Content Editor Gurdeep Singh