ਪਾਕਿ ਕ੍ਰਿਕਟ ਬੋਰਡ ਨੇ ਮੁਹੰਮਦ ਆਮਿਰ ਸਣੇ 4 ਵੱਡੇ ਖਿਡਾਰੀਆਂ ਨੂੰ ਕੀਤਾ ਕਾਂਟ੍ਰੈਕਟ ਸੂਚੀ ''ਚੋਂ ਬਾਹਰ

05/14/2020 3:07:03 PM

ਸਪਰੋਟਸ ਡੈਸਕ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਅਤੇ ਵਹਾਬ ਰਿਆਜ਼ ਨੇ ਆਪਣੇ ਕੇਂਦਰੀ ਸਮਝੌਤੇ ਗੁਆ ਦਿੱਤੇ ਅਤੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਚੋਣਕਾਰਾ ਨੌਜਵਾਨ ਤੇਜ਼ ਗੇਂਦਬਾਜ਼ਾਂ ਨੂੰ ਉਤਸ਼ਾਹ ਦੇਣਾ ਚਾਹੁੰਦੇ ਹਨ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਵੀ ਪੁਸ਼ਟੀ ਦੀ ਕਿ ਜੁਲਾਈ 'ਚ ਸ਼ੁਰੂ ਹੋਣ ਵਾਲੇ ਅਗਲੇ ਸੈਸ਼ਨ ਲਈ ਅਜ਼ਹਰ ਅਲੀ ਟੈਸਟ ਕਪਤਾਨ ਜਦ ਕਿ ਬਾਬਰ ਆਜ਼ਮ ਵਨ-ਡੇ ਅਤੇ ਟੀ-20 ਕਪਤਾਨ ਹੋਣਗੇ। ਕੇਂਦਰੀ ਸਮਝੌਤੇ 'ਚ 18 ਖਿਡਾਰੀਆਂ ਨੂੰ ਤਿੰਨ ਵਰਗਾਂ 'ਚ ਵੰਡਿਆ ਗਿਆ ਹੈ ਜਿਸ 'ਚ ਉਨ੍ਹਾਂ ਨੂੰ 12 ਮਹੀਨੇ ਲਈ ਤਨਖਾਹ ਤੋਂ ਇਲਾਵਾ ਹੋਰ ਕਈ ਫਾਈਦੇ ਮਿਲਣਗੇ। ਇਹ 1 ਜੁਲਾਈ ਤੋਂ ਪ੍ਰਭਾਵੀ ਹੋਣਗੇ।

17 ਸਾਲ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੂੰ ਪਹਿਲੀ ਵਾਰ 'ਸੀ' ਵਰਗ 'ਚ ਕਾਂਟ੍ਰੈਕਟ ਸੂਚੀ 'ਚ ਸ਼ਾਮਲ ਕੀਤਾ ਗਿਆ। ਇਕ ਹੋਰ ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ 'ਏ' ਵਰਗ 'ਚ ਪੁੱਜਣ 'ਚ ਸਫਲ ਰਹੇ।  ਉਹ ਪਿਛਲੇ 12 ਮਹੀਨਿਆਂ 'ਤੋਂ ਪਾਕਿਸਤਾਨ ਲਈ ਸਾਰੇ ਤਿੰਨੋਂ ਫਾਰਮੈਟਾਂ 'ਚ ਸ਼ਾਮਲ ਸਨ।
ਮੁੱਖ ਚੋਣਕਾਰ ਅਤੇ ਮੁੱਖ ਕੋਚ ਮਿਸਬਾਹ ਉਲ ਹੱਕ ਨੇ ਕਿਹਾ, ''ਚੋਣਕਾਰਾਂ ਨੇ ਆਮਿਰ ਅਤੇ ਵਹਾਬ ਨੂੰ ਬਾਹਰ ਕਰਨ ਦਾ ਮੁਸ਼ਕਿਲ ਫੈਸਲਾ ਕੀਤਾ ਜਿਨ੍ਹਾਂ ਨੇ ਸਫੈਦ ਗੇਂਦ 'ਤੇ ਧਿਆਨ ਦੇਣ ਦਾ ਫੈਸਲਾ ਕੀਤਾ ਹੈ। ਇਹ ਸਹੀ ਕਦਮ ਸੀ।  ''ਆਮਿਰ ਨੇ 28 ਸਾਲ ਦੀ ਉਮਰ 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਜਦ ਕਿ ਰਿਆਜ਼ ਨੇ ਟੀ-20 ਮੈਚਾਂ 'ਤੇ ਧਿਆਨ ਲਗਾਉਣ ਲਈ ਟੈਸਟ ਤੋਂ ਅਣਮਿੱਥੇ ਸਮੇਂ ਲਈ ਬ੍ਰੇਕ ਲਈ ਸੀ।


ਅਜ਼ਹਰ ਅਗਲੇ 9 ਟੈਸਟ ਤੱਕ ਜਦੋਂ ਕਿ ਬਾਬਰ ਅਗਲੇ 6 ਵਨ-ਡੇ ਅਤੇ 20 ਟੀ-20 ਮੈਚਾਂ ਤਕ ਪਾਕਿਸਤਾਨ ਟੀਮ ਦੀ ਅਗੁਵਾਈ ਕਰਦੇ ਰਹਿਣਗੇ। ਇਸ 'ਚ ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਵੀ ਸ਼ਾਮਲ ਹੈ।

Davinder Singh

This news is Content Editor Davinder Singh