ਪਾਕਿ ਖਿਡਾਰੀ ਨੇ ਟੀ20 ਕ੍ਰਿਕਟ ''ਚ ਰਚਿਆ ਇਤਿਹਾਸ, ਹਾਸਲ ਕੀਤੀ ਇਹ ਉਪਲੱਬਧੀ

10/14/2020 7:17:32 PM

ਨਵੀਂ ਦਿੱਲੀ- ਪਾਕਿਸਤਾਨੀ ਕ੍ਰਿਕਟਰ ਕਾਮਰਾਨ ਅਕਮਲ ਨੇ ਟੀ-20 ਕ੍ਰਿਕਟ 'ਚ ਉਹ ਕਰ ਦਿਖਾਇਆ ਹੈ ਜੋ ਮਹਾਨ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਵੀ ਨਹੀਂ ਕਰ ਸਕਿਆ। ਕਾਮਰਾਨ ਟੀ-20 ਕ੍ਰਿਕਟ 'ਚ 100 ਸਟੰਪਿੰਗ ਕਰਨ ਵਾਲੇ ਪਹਿਲੇ ਵਿਕਟਕੀਪਰ ਬਣ ਗਏ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਦੱਖਣੀ ਪੰਜਾਬ ਵਿਰੁੱਧ ਰਾਸ਼ਟਰੀ ਟੀ-20 ਕੱਪ ਦੌਰਾਨ ਸੇਂਟ੍ਰਲ ਪੰਜਾਬ ਲਈ ਖੇਡਦੇ ਹੋਏ ਉਪਲੱਬਧੀ ਹਾਸਲ ਕੀਤੀ। ਪਾਕਿਸਤਾਨ ਕ੍ਰਿਕਟ ਨੇ ਕਾਮਰਾਨ ਦੀ ਇਸ ਉਪਲੱਬਧੀ 'ਤੇ ਟਵੀਟ ਕਰ ਉਸ ਨੂੰ ਵਧਾਈ ਵੀ ਦਿੱਤੀ।


ਕਾਮਰਾਨ ਤੋਂ ਬਾਅਦ ਸਾਬਕਾ ਭਾਰਤੀ ਕਪਤਾਨ ਦੂਜੇ ਸਭ ਤੋਂ ਜ਼ਿਆਦਾ ਸਟੰਪਿੰਗ ਕਰਨ ਵਾਲੇ ਕ੍ਰਿਕਟਰ ਹਨ, ਜਿਨ੍ਹਾਂ ਨੇ ਟੀ-20 ਕ੍ਰਿਕਟ 'ਚ 84 ਸਟੰਪਿੰਗ ਕੀਤੀ ਹੈ। ਟੀ-20 ਕ੍ਰਿਕਟ 'ਚ ਸਭ ਤੋਂ ਜ਼ਿਆਦਾ ਸਟੰਪਿੰਗ ਦੇ ਮਾਮਲੇ 'ਚ ਧੋਨੀ ਤੋਂ ਬਾਅਦ ਸ਼੍ਰੀਲੰਕਾ ਦੇ ਕਪਤਾਨ ਕੁਮਾਰ ਸੰਗਕਾਰਾ (60), ਭਾਰਤੀ ਕ੍ਰਿਕਟਰ ਦਿਨੇਸ਼ ਕਾਰਤਿਕ (59) ਅਤੇ ਅਫਗਾਨਿਸਤਾਨ ਦੇ ਮੁਹੰਮਦ ਸ਼ਹਜਾਦ (52) ਦਾ ਨਾਂ ਆਉਂਦਾ ਹੈ।


ਜਿੱਥੇ ਤੱਕ ਟੀ-20 ਇੰਟਰਨੈਸ਼ਨਲ ਕ੍ਰਿਕਟ ਦੀ ਗੱਲ ਹੈ ਤਾਂ ਇਸ ਮਾਮਲੇ 'ਚ ਧੋਨੀ 98 ਮੈਚਾਂ 'ਚ 34 ਸਟੰਪਿੰਗ ਦੇ ਨਾਲ ਪਹਿਲੇ ਨੰਬਰ 'ਤੇ ਹੈ ਜਦਕਿ ਕਾਮਰਾਨ 32 ਸਟੰਪਿੰਗ ਦੇ ਨਾਲ ਉਸ ਤੋਂ ਪਿੱਛੇ ਹੈ।

Gurdeep Singh

This news is Content Editor Gurdeep Singh