ਪਾਕਿ ਮਹਿਲਾ ਟੀਮ ਨੇ ਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

02/26/2020 7:56:32 PM

ਕੈਨਬਰਾ— ਕਪਤਾਨ ਬਿਸਮਾ ਮਰੂਫ ਦੀ ਅਜੇਤੂ 38 ਦੌੜਾਂ ਦੀ ਪਾਰੀ ਨਾਲ ਪਾਕਿਸਤਾਨ ਨੇ ਬੁੱਧਵਾਰ ਨੂੰ ਇੱਥੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਆਪਣੇ ਸ਼ੁਰੂਆਤੀ ਮੈਚ 'ਚ ਸਾਬਕਾ ਚੈਂਪੀਅਨ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਡਾਇਨਾ ਬੇਗ ਦੀ ਤੇਜ਼ ਗੇਂਦਬਾਜ਼ੀ ਨੇ ਵੈਸਟਇੰਡੀਜ਼ ਦੇ ਚੋਟੀ ਕ੍ਰਮ ਨੂੰ 2 ਝਟਕੇ ਦਿੱਤੇ। ਇਸ ਤੋਂ ਬਾਅਦ ਵੈਸਟਇੰਡੀਜ਼ ਨੇ ਸਟੈਫਨੀ ਟੇਲਰ (43) ਤੇ ਸ਼ੇਮੇਨ ਤੈਮਪਬੇਲ (43) ਦੀ ਮਦਦ ਨਾਲ 7 ਵਿਕਟਾਂ 'ਤੇ 124 ਦੌੜਾਂ ਦਾ ਸਕੋਰ ਬਣਾਇਆ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨੀ ਟੀਮ ਦੇ ਲਈ ਸਲਾਮੀ ਬੱਲੇਬਾਜ਼ ਜਾਵੇਰੀਆ ਖਾਨ ਤੇ ਮੁਨੀਬਾ ਅਲੀ (25) ਨੇ ਪਹਿਲੇ ਵਿਕਟ ਦੇ ਲਈ 57 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਕਪਤਾਨ ਮਰੂਫ ਨੇ ਅਜੇਤੂ 38 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਉਸਦੀ ਟੀਮ ਨੇ 10 ਗੇਂਦ ਰਹਿੰਦੇ ਜਿੱਤ ਹਾਸਲ ਕੀਤੀ। ਜਾਵੇਰੀਆ ਖਾਨ ਨੇ 35 ਦੌੜਾਂ ਦੀ ਪਾਰੀ ਖੇਡੀ ਜਦਕਿ ਨਿਦਾ ਡਾਰ 18 ਦੌੜਾਂ ਬਣਾ ਤੇ ਅਜੇਤੂ ਰਹੀ।

Gurdeep Singh

This news is Content Editor Gurdeep Singh