ਪਾਕਿ ਨੇ ਆਸਟਰੇਲੀਆ 'ਚ ਬਣਾਇਆ ਸ਼ਰਮਨਾਕ ਰਿਕਾਰਡ, ਵਾਰਨਰ ਦੀ ਹੋਏ ਬੱਲੇ-ਬੱਲੇ

12/02/2019 9:31:41 PM

ਨਵੀਂ ਦਿੱਲੀ— ਆਸਟਰੇਲੀਆ ਦੌਰੇ 'ਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਨੂੰ 2 ਟੈਸਟ ਮੈਚਾਂ ਦੀ ਸੀਰੀਜ਼ 'ਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਨੇ ਪਹਿਲਾ ਟੈਸਟ ਪਾਰੀ ਤੇ 5 ਦੌੜਾਂ ਤਾਂ ਦੂਜਾ ਟੈਸਟ ਮੈਚ ਪਾਰੀ ਤੇ 48 ਦੌੜਾਂ ਨਾਲ ਜਿੱਤ ਕੇ ਪਾਕਿਸਤਾਨ 'ਤੇ ਘਰ 'ਚ ਲਗਾਤਾਰ 14ਵੀਂ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਟੀਮ ਬੀਤੇ 20 ਸਾਲਾਂ 'ਚ ਆਸਟਰੇਲੀਆ 'ਚ ਇਕ ਵੀ ਟੈਸਟ ਮੈਚ ਨਹੀਂ ਜਿੱਤ ਸਕੀ ਹੈ। ਨਾਲ ਹੀ ਡੇਵਿਡ ਵਾਰਨਰ ਨੇ ਸਿਰਫ 2 ਪਾਰੀਆਂ 'ਚ ਰਿਕਾਰਡ 489 ਦੌੜਾਂ ਬਣਾ ਕੇ ਕਈ ਰਿਕਾਰਡ ਤੋੜ ਦਿੱਤੇ। ਵਾਰਨਰ ਨੇ ਐਡੀਲੇਡ ਟੈਸਟ 'ਚ ਤੇਹਰਾ ਸੈਂਕੜਾ ਵੀ ਲਗਾਇਆ ਸੀ।
ਦੇਖੋਂ ਅੰਕੜੇ ਪਾਕਿਸਤਾਨ ਤੇ ਆਸਟਰੇਲੀਆ ਟੈਸਟ ਸੀਰੀਜ਼ ਨਾਲ ਕੀ-ਕੀ ਰਿਕਾਰਡ ਬਣੇ।
ਆਸਟਰੇਲੀਆ 'ਚ ਆਸਟਰੇਲੀਆ ਬਨਾਮ ਪਾਕਿਸਤਾਨ (1999 ਤੋਂ)


1999- ਆਸਟਰੇਲੀਆ ਨੇ 3-0 ਨਾਲ ਜਿੱਤ ਦਰਜ ਕੀਤੀ
2004- ਆਸਟਰੇਲੀਆ ਨੇ 3-0 ਨਾਲ ਜਿੱਤ ਦਰਜ ਕੀਤੀ
2009- ਆਸਟਰੇਲੀਆ ਨੇ 3-0 ਨਾਲ ਜਿੱਤ ਦਰਜ ਕੀਤੀ
2016- ਆਸਟਰੇਲੀਆ ਨੇ 3-0 ਨਾਲ ਜਿੱਤ ਦਰਜ ਕੀਤੀ
2019- ਆਸਟਰੇਲੀਆ ਨੇ 2-0 ਨਾਲ ਜਿੱਤ ਦਰਜ ਕੀਤੀ
ਭਾਵ ਇਹ ਕਿ ਪਾਕਿਸਤਾਨ ਦੀ ਟੀਮ ਪਿਛਲੇ 20 ਸਾਲਾਂ ਤੋਂ ਆਸਟਰੇਲੀਆ 'ਚ ਕੋਈ ਟੈਸਟ ਸੀਰੀਜ਼ ਤਾਂ ਕੀ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ।
ਇਕ ਸੀਰੀਜ਼ 'ਚ ਡੇਵਿਡ ਵਾਨਰਰ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ


592 ਬਨਾਮ ਨਿਊਜ਼ੀਲੈਂਡ, 2015-16 (6 ਪਾਰੀ)
543 ਬਨਾਮ ਇੰਗਲੈਂਡ, 2013-14 (10 ਪਾਰੀ)
523 ਬਨਾਮ ਦੱਖਣੀ ਅਫਰੀਕਾ, 2013-14 (6 ਪਾਰੀ)
489 ਬਨਾਮ ਪਾਕਿਸਤਾਨ, 2019 (2 ਪਾਰੀ)
ਭਾਵ ਡੇਵਿਡ ਵਾਰਨਰ ਨੇ ਸਿਰਫ ਦੋ ਪਾਰੀਆਂ 'ਚ ਹੀ ਰਿਕਾਰਡ 489 ਦੌੜਾਂ ਬਣਾ ਕੇ ਕਈ ਦਿੱਗਜ਼ਾਂ ਦੇ ਰਿਕਾਰਡ ਤੋੜ ਦਿੱਤੇ। ਜੇਕਰ ਪਾਕਿਸਤਾਨ ਵਿਰੁੱਧ ਟੈਸਟ ਸੀਰੀਜ਼ ਤਿੰਨ ਜਾਂ 4 ਮੈਚਾਂ ਦੀ ਹੁੰਦੀ ਤਾਂ ਵਾਰਨਰ ਇਕ ਸੀਰੀਜ਼ 'ਚ ਆਪਣਾ ਸਰਵਸ੍ਰੇਸ਼ਠ ਰਿਕਾਰਡ ਤੋੜ ਦਿੰਦੇ।
ਐਡੀਲੇਡ ਓਵਲ 'ਚ ਪਾਕਿਸਤਾਨ


1972- ਪਾਰੀ ਤੇ 114 ਦੌੜਾਂ ਨਾਲ ਹਾਰ ਗਿਆ
1976- ਡਰਾਅ
1983- ਡਰਾਅ
1990- ਡਰਾਅ
2019- ਪਾਰੀ ਤੇ 48 ਦੌੜਾਂ ਨਾਲ ਹਾਰ ਗਿਆ।
ਭਾਵ ਐਡੀਲੇਡ ਓਵਲ ਦੇ ਮੈਦਾਨ 'ਤੇ ਪਾਕਿਸਤਾਨ ਦੀ ਟੀਮ 1972 ਤੋਂ ਬਾਅਦ ਅੱਜਤਕ ਨਹੀਂ ਜਿੱਤ ਸਕੀ।
ਆਸਟਰੇਲੀਆ 'ਚ ਲਗਾਤਾਰ ਟੈਸਟ ਮੈਚ ਹਾਰਨਾ
14- ਪਾਕਿਸਤਾਨ (1999-2019)
9- ਭਾਰਤ (1948-1977)
9- ਵੈਸਟਇੰਡੀਜ਼ (2000-2009)
8- ਦੱਖਣੀ ਅਫਰੀਕਾ (1911-1952)
8- ਇੰਗਲੈਂਡ (1920-1925), (2013-2017)
ਭਾਵ ਕਿਸੇ ਇਕ ਟੀਮ ਵਿਰੁੱਧ ਲਗਾਤਾਰ ਮੈਚ ਹਾਰਨ 'ਚ ਵੀ ਪਾਕਿਸਤਾਨ ਨੰਬਰ ਇਕ ਹੈ। ਹਾਲਾਂਕਿ ਭਾਰਤ ਵੀ ਆਸਟਰੇਲੀਆ ਤੋਂ 1948 ਤੋਂ 1977 ਤਕ 9 ਮੈਚ ਹਾਰਿਆ ਸੀ ਪਰ ਪਾਕਿਸਤਾਨ ਲਗਾਤਾਰ 14 ਮੈਚ ਹਾਰ ਕੇ ਪਹਿਲੇ ਨੰਬਰ 'ਤੇ ਹੈ।

Gurdeep Singh

This news is Content Editor Gurdeep Singh