ਪਾਕਿ ਦੇ ਹਨੀਫ ਦਾ ਦਾਅਵਾ, 1983 ''ਚ ਹਾਕੀ ਟੀਮ ਨੇ ਕੀਤੀ ਸੀ ਤਸਕਰੀ

06/01/2020 1:52:46 AM

ਕਰਾਚੀ— ਪਾਕਿਸਤਾਨ ਦੇ ਸਾਬਕਾ ਹਾਕੀ ਕਪਤਾਨ ਹਨੀਫ ਖਾਨ ਨੇ ਦੋਸ਼ ਲਗਾਇਆ ਕਿ 1983 'ਚ ਹਾਂਗਕਾਂਗ ਤੋਂ ਵਾਪਸ ਆਉਂਦੇ ਸਮੇਂ ਉਸਦੀ ਟੀਮ ਦੇ ਕੁਝ ਖਿਡਾਰੀਆਂ ਤੇ ਅਧਿਕਾਰੀਆਂ ਨੇ ਦੇਸ਼ 'ਚ ਬਹੁਤ ਕੀਮਤੀ ਸਮਾਨਾਂ ਦੀ ਤਸਕਰੀ ਕੀਤੀ ਸੀ। ਉਸ ਸਮੇਂ ਟੀਮ ਦੀ ਬਾਗਡੋਰ ਸੰਭਾਲਣ ਵਾਲੇ ਹਨੀਫ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਅਸੀਂ 1983 'ਚ ਇਕ ਅੰਤਰਰਾਸ਼ਟਰੀ ਮੁਕਾਬਲੇ 'ਚ ਹਿੱਸਾ ਲੈਣ ਤੋਂ ਬਾਅਦ ਹਾਂਗਕਾਂਗ ਤੋਂ ਵਾਪਸ ਆ ਰਹੇ ਸੀ, ਟੀਮ ਦੇ ਸਾਮਾਨ ਦੇ ਨਾਲ ਨੂੰ 'ਕਾਰ ਸਪੇਅਰ ਪਾਰਟਸ, ਵੀ. ਸੀ. ਆਰ., ਗਲਾਸ ਫ੍ਰੇਮ' ਵਰਗੀਆਂ ਚੀਜ਼ਾਂ ਨੂੰ ਤਸਕਰੀ ਕਰ ਪਾਕਿਸਤਾਨ ਲਿਆਂਦਾ ਗਿਆ ਸੀ। ਉਨ੍ਹਾਂ ਦਿਨਾਂ 'ਚ ਇਹ ਸਮਾਨ ਦੇਸ਼ 'ਚ ਪ੍ਰਤੀਬੰਧਿਤ ਸੀ।
ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਤਸਕਰੀ ਦੇ ਸਾਮਾਨ ਦੀ ਕੀਮਤ ਲੱਗਭਗ ਡੇਢ ਕਰੋੜ ਰੁਪਏ ਸੀ। ਕਸਟਮ ਅਧਿਕਾਰੀਆਂ ਦੀ ਜਾਂਚ 'ਚ ਟੀਮ ਦੇ ਕੁਝ ਮੈਂਬਰ/ਅਧਿਕਾਰੀ ਤਸਕਰੀ ਦੇ ਗਿਰੋਹ 'ਚ ਸ਼ਾਮਲ ਪਾਏ ਗਏ। ਹਾਲ ਦੇ ਦਿਨਾਂ 'ਚ ਰਾਸ਼ਟਰੀ ਟੀਮ ਦੇ ਨਾਲ ਮੁੱਖ ਕੋਚ ਤੇ ਮੈਨੇਜਰ ਦੀ ਭੂਮਿਕਾ ਨਿਭਾਉਣ ਵਾਲੇ ਹਨੀਫ ਨੇ ਕਿਹਾ ਕਿ ਬਾਅਦ 'ਚ ਇਸ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਗਿਆ।

Gurdeep Singh

This news is Content Editor Gurdeep Singh