ਪਾਕਿਸਤਾਨ ਦੇ ਕਰਾਰਬੱਧ ਕ੍ਰਿਕਟਰਾਂ ਦੇ ਫਿੱਟਨੈਸ ਟੈਸਟ 6 ਅਤੇ 7 ਜਨਵਰੀ ਨੂੰ ਹੋਣਗੇ

01/03/2020 5:22:36 PM

ਸਪੋਰਟਸ ਡੈਸਕ— ਬਾਬਰ ਆਜ਼ਮ, ਸਰਫਰਾਜ਼ ਅਹਿਮਦ, ਸ਼ਾਹੀਨ ਅਫਰੀਦੀ  ਜਿਹੇ ਪਾਕਿਸਤਾਨੀ ਕੇਂਦਰੀ ਕਰਾਰਬੱਧ ਖਿਡਾਰੀ  ਦਾ ਫਿੱਟਨੈਸ ਟੈਸਟ 6 ਅਤੇ 7 ਜਨਵਰੀ ਨੂੰ ਹੋਵੇਗਾ। ਦੋ ਰੋਜ਼ਾ ਟੈਸਟ ਪਾਕਿਸਤਾਨ ਦੇ ਕੋਚ ਯਾਸਿਰ ਮਲਿਕ ਦੀ ਨਿਗਾਹ 'ਚ ਹੋਵੇਗਾ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਮੀਡੀਆ ਬਿਆਨ 'ਚ ਕਿਹਾ, ''ਸਾਰੇ ਕੇਂਦਰੀ ਕਰਾਰਬੱਧ ਖਿਡਾਰੀਆਂ ਨੂੰ ਦੋ ਰੋਜ਼ਾ ਟੈਸਟ 'ਚ ਮੌਜੂਦ ਰਹਿਣਾ ਹੋਵੇਗਾ।'' ਇਸ 'ਚ ਅੱਗੇ ਕਿਹਾ ਗਿਆ, ''ਬੰਗਲਾਦੇਸ਼ ਪ੍ਰੀਮੀਅਰ ਲੀਗ ਖੇਡ ਰਹੇ ਵਹਾਬ ਰਿਆਜ਼, ਮੁਹੰਮਦ ਆਮਿਰ ਅਤੇ ਸ਼ਾਦਾਬ ਖਾਨ ਦਾ ਟੈਸਟ 20 ਅਤੇ 21 ਜਨਵਰੀ ਨੂੰ ਹੋਵੇਗਾ।'' ਪੀ. ਸੀ. ਬੀ. ਨੇ ਅੱਗੇ ਕਿਹਾ ਕਿ ਫਿੱਟਨੈੱਸ ਦੀ ਘੱਟੋ-ਘੱਟ ਸ਼ਰਤ ਪੂਰੀ ਨਹੀਂ ਕਰਨ ਵਾਲੇ ਖਿਡਾਰੀ ਨੂੰ ਉਸ ਦੀ ਮਹੀਨੇਵਾਰ ਰਿਟੇਨਰ ਫੀਸ ਦਾ 15 ਫੀਸਦੀ ਜੁਰਮਾਨ ਦੇਣਾ ਹੋਵੇਗਾ।

ਕੇਂਦਰੀ ਕਰਾਰਬੱਧ ਖਿਡਾਰੀ

ਕੈਟੇਗਰੀ ਏ : ਬਾਬਰ ਆਜ਼ਮ, ਸਰਫਰਾਜ਼ ਅਹਿਮਦ, ਯਾਸਿਰ ਸ਼ਾਹ

ਕੈਟੇਗਰੀ ਬੀ : ਅਸਦ ਸ਼ਫੀਕ, ਅਜ਼ਹਰ ਅਲੀ, ਹਾਰਿਸ ਸੋਹੇਲ, ਇਮਾਮ ਉਲ ਹੱਕ, ਮੁਹੰਮਦ ਅੱਬਾਸ, ਸ਼ਾਦਾਬ ਖਾਨ, ਸ਼ਾਹੀਨ ਸ਼ਾਹ ਅਫਰੀਦੀ।

ਕੈਟੇਗਰੀ ਸੀ : ਆਬਿਦ ਅਲੀ, ਹਸਨ ਅਲੀ, ਫਖਰ ਜ਼ਮਾਨ, ਇਮਾਦ ਵਸੀਮ, ਮੁਹੰਮਦ ਆਮਿਰ, ਮੁਹੰਮਦ ਰਿਜ਼ਵਾਨ, ਸ਼ਾਨ ਮਸੂਦ, ਉਸਮਾਨ ਸ਼ਿਨਵਾਰੀ, ਵਹਾਬ ਰਿਆਜ਼।

Tarsem Singh

This news is Content Editor Tarsem Singh