ਕਨੇਰੀਆ ਦਾ ਵੱਡਾ ਖੁਲਾਸਾ, ਇੰਜ਼ਮਾਮ ਤੇ ਯੂਨਿਸ ਖਾਨ ਨਹੀਂ, ਸ਼ਾਹਿਦੀ ਅਫਰੀਦੀ ਕਰਦਾ ਸੀ ਭੇਦਭਾਵ

05/16/2020 3:29:37 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਬਾਕਾ ਸਪਿਨਰ ਦਾਨੇਸ਼ ਕਨੇਰੀਆ ਨੇ ਸਾਬਕਾ ਆਲਰਾਊਂਡਰ ਅਤੇ ਕਪਤਾਨ ਸ਼ਾਹਿਦ ਅਫਰੀਦੀ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਕਨੇਰੀਆ ਨੇ ਅਫਰੀਦੀ ’ਤੇ ਆਪਣੇ ਕ੍ਰਿਕਟ ਕਰੀਅਰ ਦੇ ਦੌਰਾਨ ਉਸ ਖਿਲਾਫ ਸਾਜਿਸ਼ ਕਰਨ ਅਤੇ ਵਨ-ਡੇ ਟੀਮ ਤੋਂ ਉਨ੍ਹਾਂ ਦੇੇ ਬਾਹਰ ਹੋਣ ਦਾ ਵੀ ਜ਼ਿੰਮੇਦਾਰ ਕਰਾਰ ਦਿੱਤਾ ਹੈ । ਸ਼ਾਹਿਦ ਅਫਰੀਦੀ ’ਤੇ ਭੇਦਭਾਵ ਦਾ ਇਲਜ਼ਾਮ ਲਗਾਉਂਦੇ ਹੋਏ ਕਨੇਰੀਆ ਨੇ ਕਿਹਾ ਕਿ ਕਿਵੇਂ ਉਸ ਦੇ ਖੇਡ ਦੇ ਦਿਨਾਂ ਦੇ ਦੌਰਾਨ ਉਹ ਉਸ ਨੂੰ ਹਮੇਸ਼ਾ ਟੀਮ ਤੋਂ ਬਾਹਰ ਰੱਖਦੇ ਸੀ।

ਫਿਕਸਿੰਗ ਸਕੈਂਡਲ ’ਚ ਆਪਣੀ ਭੂਮਿਕਾ ਸਵੀਕਾਰ ਕਰ ਚੁੱਕੇ ਕਨੇਰੀਆ ਨੇ ਸ਼ੋਇਬ ਅਖਤਰ ਦੇ ਵਿਵਾਦਤ ਬਿਆਨ ਨੂੰ ਲੈ ਕੇ ਖੁਲਾਸਾ ਕੀਤਾ। ਅਖਤਰ ਨੇ ਕੁਝ ਮਹੀਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਕਨੇਰੀਆ ਨੂੰ ਪਾਕਿਸਤਾਨੀ ਟੀਮ ’ਚ ਧਾਰਮਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਸਾਲ ਅਖਤਰ ਵਲੋੋਂ ਲਗਾਏ ਗਏ ਧਾਰਮਿਕ ਭੇਦਭਾਵ ਦੇ ਇਲਜ਼ਾਮਾਂ ਨੂੰ ਲੈ ਕੇ ਕਨੇਰੀਆ ਨੇ ਕਿਹਾ ਸੀ ਕਿ ਉਹ ਉਨ੍ਹਾਂ ਖਿਡਾਰੀਆਂ ਦਾ ਨਾਂ ਸਾਰਿਆ ਨੂੰ ਦੱਸਣਗੇ ਜਿਨ੍ਹਾਂ ਨੇ ਅਜਿਹਾ ਕੀਤਾ ਸੀ।

ਸਪੋਰਟਸ ਤੱਕ ਨਾਲ ਗੱਲਬਾਤ ਦੇ ਦੌਰਾਨ ਕਨੇਰੀਆ ਨੇ ਕਿਹਾ, ‘ਸ਼ੋਇਬ ਅਖਤਰ ਨੇ ਪੂਰੀ ਤਰ੍ਹਾਂ ਠੀਕ ਕਿਹਾ ਸੀ। ਮੈਂ ਇੰਜ਼ਮਾਮ ਦੀ ਕਪਤਾਨੀ ’ਚ ਤਿੰਨ ਸਾਲ ਕ੍ਰਿਕਟ ਖੇਡੀ ਸੀ। ਉਨ੍ਹਾਂ ਨੇ ਕਦੇ ਵੀ ਭੇਦਭਾਵ ਨਹੀਂ ਕੀਤਾ ਸੀ। ਫਿਰ ਮੈਂ ਯੂਨਿਸ ਖਾਨ ਦੀ ਕਪਤਾਨੀ ’ਚ ਭਾਰਤ ਦੌਰੇ ’ਤੇ ਆਇਆ ਸੀ। ਉਨ੍ਹਾਂ ਨੇ ਮੈਨੂੰ ਹਮੇਸ਼ਾ ਸਪੋਰਟ ਕੀਤੀ। ਜਿਸ ਕਪਤਾਨ ਨੇ ਮੇਰੇ ਨਾਲ ਭੇਦਭਾਵ ਕੀਤਾ ਸੀ ਉਹ ਅਫਰੀਦੀ ਸਨ। ਘਰੇਲੂ ਟੂਰਨਾਮੈਂਟ ’ਚ ਵੀ ਉਹ ਮੈਨੂੰ ਬਾਹਰ ਬਿਠਾਉਣਾ ਚਾਹੁੰਦੇ ਸਨ।

ਇਸ ਦਾਗੀ ਸਪਿਨਰ ਨੇ ਆਪਣੇ ਛੋਟੇ ਵਨ-ਡੇ ਕਰੀਅਰ ਦਾ ਜ਼ਿੰਮੇਦਾਰ ਅਫਰੀਦੀ ਨੂੰ ਰੋਕਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਅਫਰੀਦੀ ਦੀ ਵਜ੍ਹਾ ਨਾਲ ਹੀ ਸਫੇਦ ਗੇਂਦ ਦੇ ਕ੍ਰਿਕਟ ’ਚ ਸੀਮਿਤ ਮੌਕੇ ਮਿਲਦੇ ਸਨ। ਕਨੇਰੀਆ ਨੇ ਕਿਹਾ, ਸ਼ਾਹਿਦ ਅਫਰੀਦੀ ਸ਼ੁਰੂ ਤੋਂ ਹੀ ਮੇਰੇ ਖਿਲਾਫ ਰਹੇ ਹਨ। ਉਨ੍ਹਾਂ ਨੇ ਮੈਨੂੰ ਵਨ-ਡੇ ਟੀਮ ਤੋਂ ਬਾਹਰ ਰੱਖਿਆ। ਕਨੇਰੀਆ ਨੇ ਕਿਹਾ, ਜਦੋਂ ਅਸੀਂ ਇਕ ਹੀ ਵਿਭਾਗ ’ਚ ਖੇਡਿਆ ਕਰਦੇ ਸਨ ਤਾਂ ਉਹ ਮੈਨੂੰ ਬੈਂਚ ’ਤੇ ਬਿਠਾ ਕੇ ਰੱਖਦੇ ਸਨ ਅਤੇ ਉਨ੍ਹਾਂ ਨੇ ਮੈਨੂੰ ਵਨ-ਡੇ ਟੂਰਨਾਮੇਂਟ ’ਚ ਖੇਡਣ ਨਹੀਂ ਦਿੱਤਾ। ਮੈਂ ਆਪਣੇ 10 ਸਾਲ ਦੇ ਕਰੀਅਰ ’ਚ ਸਿਰਫ 16 ਵਨ-ਡੇ ਖੇਡੇ, ਕਿਉਂਕਿ ਮੈਨੂੰ ਹਰ ਸਾਲ ਸਿਰਫ ਦੋ-ਤਿੰਨ ਵਨ-ਡੇ ਖੇਡਣ ਨੂੰ ਮਿਲਦੇ ਸਨ।

ਕਨੇਰੀਆ ਨੇ 61 ਟੈਸਟ ਅਤੇ 19 ਵਨ-ਡੇ ਖੇਡੇ ਸਨ। ਟੈਸਟ ’ਚ ਉਨ੍ਹਾਂ ਦੇ ਨਾਂ 261 ਵਿਕਟਾਂ ਅਤੇ ਵਨ-ਡੇ ’ਚ 15 ਵਿਕਟਾਂ ਲਈਆਂ। ਫਰਸਟ ਕਲਾਸ ’ਚ ਉਨ੍ਹਾਂ ਦੇ ਨਾਂ 1020 ਵਿਕਟਾਂ ਹਨ।

Davinder Singh

This news is Content Editor Davinder Singh