ਪੀ.ਵੀ. ਸਿੰਧੂ ਨੇ ਕੋਚ ਲਈ ਅਪਲੋਡ ਕੀਤੀ ਵੀਡੀਓ, ਟਰੋਲ ਹੋ ਗਏ ਵਿਰਾਟ ਕੋਹਲੀ!

09/06/2017 10:22:04 AM

ਨਵੀਂ ਦਿੱਲੀ— ਐਨਰਜ਼ੀ ਡਰਿੰਕ ਬ੍ਰਾਂਡ ਗੇਟੋਰੇਡ ਇੰਡੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਕ ਵੀਡੀਓ ਅਪਲੋਡ ਕੀਤੀ, ਜਿਸ ਵਿਚ ਭਾਰਤ ਦੀ ਸਟਾਰ ਮਹਿਲਾ ਸ਼ਟਲਰ ਪੀ.ਵੀ. ਸਿੰਧੂ ਅਤੇ ਉਨ੍ਹਾਂ ਦੇ ਕੋਚ ਪੁਲੇਲਾ ਗੋਪੀਚੰਦ ਨਜ਼ਰ ਆ ਰਹੇ ਹਨ। ਇਹ ਵੀਡੀਓ ਟੀਚਰਸ-ਡੇ ਲਈ ਬਣਾਇਆ ਗਿਆ ਸੀ। ਹਾਲਾਂਕਿ, ਸਿੰਧੂ ਦੇ ਇਸ ਟਵੀਟ ਉੱਤੇ ਕੁਝ ਲੋਕਾਂ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਮਜ਼ਾਕ ਬਣਾ ਦਿੱਤਾ।

ਟਰੋਲ ਕਰਨ ਦੀ ਅਸਲੀ ਵਜ੍ਹਾ ਰਹੀ ਵਿਰਾਟ ਕੋਹਲੀ ਦਾ ਸਾਬਕਾ ਮੁੱਖ ਕੋਚ ਅਨਿਲ ਕੁੰਬਲੇ ਨਾਲ ਵਿਵਾਦ। ਕੋਹਲੀ ਅਤੇ ਕੁੰਬਲੇ ਵਿਚਾਲੇ ਚੈਂਪੀਅਨਸ ਟਰਾਫੀ ਦੌਰਾਨ ਵਿਵਾਦ ਹੋਇਆ ਅਤੇ ਦੋਨਾਂ ਵਿਚਾਲੇ ਇੰਨੀਆਂ ਦੂਰੀਆਂ ਆ ਗਈਆਂ ਕਿ ਇਕ-ਦੂਜੇ ਨਾਲ ਗੱਲ ਤੱਕ ਕਰਨੀ ਬੰਦ ਕਰ ਦਿੱਤੀ। ਟੂਰਨਾਮੈਂਟ ਖਤਮ ਹੋਣ ਦੇ ਬਾਅਦ ਅਨਿਲ ਕੁੰਬਲੇ ਨੇ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਛੇਤੀ ਹੀ, ਰਵੀ ਸ਼ਾਸਤਰੀ ਨੇ ਕੁੰਬਲੇ ਦੀ ਜਗ੍ਹਾ ਲੈ ਲਈ।
ਹਾਲਾਂਕਿ ਪੀ.ਵੀ. ਸਿੰਧੂ ਦੇ ਇਸ ਵੀਡੀਓ ਉੱਤੇ ਕਾਫ਼ੀ ਸਕਾਰਾਤਮਕ ਪ੍ਰਤੀਕਿਰਿਆ ਆਈ। ਲੋਕਾਂ ਨੇ ਸਮਝਿਆ ਕਿ ਇਹ ਸੁਨੇਹਾ ਇਸ ਅੰਦਾਜ਼ ਵਿਚ ਇਸ ਲਈ ਦਿੱਤਾ ਗਿਆ, ਜਿਸ ਵਿਚ ਸਿੰਧੂ ਨੇ ਕਿਹਾ ਕਿਵੇਂ ਆਪਣੇ ਕੋਚ ਨਾਲ ਨਫਰਤ ਕਰਦੀ ਹੈ ਅਤੇ ਸੱਟ ਦੇ ਦਾਗ ਉਨ੍ਹਾਂ ਨੂੰ ਇਸ ਵਜ੍ਹਾ ਨਾਲ ਆਏ ਹਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਗੋਪੀਚੰਦ ਕਿਸ ਤਰ੍ਹਾਂ ਉਨ੍ਹਾਂ ਉੱਤੇ ਚੀਖਿਆ ਕਰਦੇ ਸਨ।
ਹਾਲਾਂਕਿ, ਬੈਡਮਿੰਟਨ ਸਟਾਰ ਨੇ ਅੱਗੇ ਕਿਹਾ ਕਿ ਇਹ ਟਰਿਕ ਉਨ੍ਹਾਂ ਦੇ ਕੋਚ ਦੀ ਸੀ ਤਾਂ ਕਿ ਮੈਂ ਕਦੇ ਹਾਰ ਨਾ ਸਵੀਕਾਰ ਕਰਾ ਅਤੇ ਆਪਣੀ ਸਮਰਥਾ  ਦੇ ਸਮਾਨ ਵਧੀਆ ਪ੍ਰਦਰਸ਼ਨ ਕਰਾ। ਗੇਟੋਰੇਡ ਦੇ ਪ੍ਰੈਜਟੇਸ਼ਨ ਦਾ ਇਹ ਅਨੋਖਾ ਤਰੀਕਾ ਸੀ, ਜਿਸਦੀ ਮਦਦ ਨਾਲ ਉਨ੍ਹਾਂ ਨੇ ਸਾਡੀ ਜਿੰਦਗੀ ਵਿਚ ਟੀਚਰ ਦੀ ਅਹਿਮੀਅਤ ਨੂੰ ਦੱਸਿਆ।
ਹਾਲਾਂਕਿ, ਕੁਝ ਲੋਕਾਂ ਨੇ ਇਸ ਉੱਤੇ ਵਿਰਾਟ ਕੋਹਲੀ ਨੂੰ ਨਿਸ਼ਾਨਾ ਬਣਾ ਲਿਆ ਅਤੇ ਕੁੰਬਲੇ ਨਾਲ ਵਿਵਾਦ ਖਤਮ ਕਰਨ ਦੀ ਸਲਾਹ ਦਿੱਤੀ। ਸਿੰਧੂ ਦੇ ਇੰਨੇ ਪ੍ਰੇਰਕ ਵੀਡੀਓ ਉੱਤੇ ਕਿਸੇ ਨੇ ਉਮੀਦ ਨਹੀਂ ਕੀਤੀ ਸੀ ਕਿ ਭਾਰਤੀ ਕਪਤਾਨ ਨੂੰ ਇਸ ਤਰ੍ਹਾਂ ਕੋਈ ਨਿਸ਼ਾਨਾ ਬਣਾਵੇਗਾ। ਦੱਸ ਦਈਏ ਕਿ ਵਿਰਾਟ ਕੋਹਲੀ ਇਸ ਸਮੇਂ ਭਾਰਤੀ ਟੀਮ ਦੇ ਨਾਲ ਸ਼੍ਰੀਲੰਕਾ ਦੌਰੇ ਉੱਤੇ ਹਨ, ਜਿੱਥੇ ਅੱਜ ਉਹ ਟੀ-20 ਮੈਚ ਖੇਡਦੇ ਨਜ਼ਰ ਆਉਣਗੇ।