28ਵਾਂ ਲਾਲ ਬਾਹਦੁਰ ਸ਼ਾਸਤਰੀ ਹਾਕੀ ਟੂਰਨਾਮੈਂਟ ਦਾ ਪੀ. ਐੱਨ. ਬੀ. ਬਣਿਆ ਚੈਂਪੀਅਨ

11/25/2017 4:22:54 AM

ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਭਾਰਤੀ ਰੇਲਵੇ ਨੂੰ ਖਿਤਾਬੀ ਮੁਕਾਬਲੇ 'ਚ 1-1 ਨਾਲ ਮੈਚ ਡਰਾਅ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ 'ਚ 4-2 ਨਾਲ ਹਰਾ ਕੇ 28ਵੇਂ ਲਾਲ ਬਹਾਦੁਰ ਸ਼ਾਸਤਰੀ ਹਾਕੀ ਟੂਰਨਾਮੈਂਟ ਦਾ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਲਿਆ।
ਇਥੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਇਸ ਟੂਰਨਾਮੈਂਟ ਦੇ ਫਾਈਨਲ 'ਚ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤਕ 1-1 ਗੋਲ ਨਾਲ ਬਰਾਬਰੀ 'ਤੇ ਰਹੀਆਂ। ਮੈਚ ਦਾ ਫੈਸਲਾ ਕਰਨ ਲਈ ਫਿਰ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ, ਜਿਸ 'ਚ ਪੀ. ਐੱਨ. ਬੀ. ਨੇ 4-2 ਨਾਲ ਬਾਜ਼ੀ ਆਪਣੇ ਨਾਂ ਕਰ ਲਈ। ਪੀ. ਐੱਨ. ਬੀ. ਨੂੰ ਜੇਤੂ ਟਰਾਫੀ ਨਾਲ 2 ਲੱਖ ਰੁਪਏ ਨਕਦ ਇਨਾਮ ਦੇ ਰੂਪ 'ਚ ਦਿੱਤੇ ਗਏ, ਜਦਕਿ ਉਪ-ਜੇਤੂ ਭਾਰਤੀ ਰੇਲਵੇ ਨੂੰ 1 ਲੱਖ ਰੁਪਏ ਇਨਾਮ ਦੇ ਤੌਰ 'ਤੇ ਮਿਲੇ।