ਚੋਟੀ ਦੇ ਖਿਡਾਰੀ ਬਾਹਰ; ਪੋਲੈਂਡ ਦਾ ਰਾੜਾਸਲਾਵ ਪੁੱਜਾ ਸੈਮੀਫਾਈਨਲ ''ਚ

05/22/2019 10:40:18 PM

ਮਾਸਕੋ (ਰੂਸ) (ਨਿਕਲੇਸ਼ ਜੈਨ)- ਅਗਲੇ ਸਾਲ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਮੈਗਨਸ ਕਾਰਲਸਨ ਦਾ ਵਿਰੋਧੀ ਲੱਭਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਦੇ ਪਹਿਲੇ ਪੜਾਅ ਦੀ ਵਿਸ਼ਵ ਦੇ ਚੋਣਵੇਂ 22 ਖਿਡਾਰੀਆਂ ਵਿਚਾਲੇ ਹੋਣ ਵਾਲੀ ਫੀਡੇ ਗ੍ਰਾਂ ਪ੍ਰੀ ਦੀ ਸ਼ੁਰੂਆਤ ਮਾਸਕੋ ਵਿਚ ਹੋ ਗਈ। ਚੁਣੇ ਹੋਏ 22 ਖਿਡਾਰੀਆਂ ਵਿਚੋਂ ਹਰ ਖਿਡਾਰੀ ਨੂੰ 3 ਗ੍ਰਾਂ ਪ੍ਰੀ ਵਿਚ ਹਿੱਸਾ ਲੈਣਾ ਹੈ। ਜਿਹੜਾ ਵੀ 2 ਖਿਡਾਰੀ ਤਿੰਨਾਂ ਵਿਚ ਮਿਲ ਕੇ ਸਭ ਤੋਂ ਵਧੀਆ ਪ੍ਰਦਰਸ਼ਨ ਕਰੇਗਾ, ਉਹ ਫੀਡੇ ਕੈਂਡੀਡੇਟ ਲਈ ਚੁਣਿਆ ਜਾਵੇਗਾ।
ਮਾਸਕੋ ਵਿਚ ਚੱਲ ਰਹੀ ਫੀਡੇ ਗ੍ਰਾਂ ਪ੍ਰੀ ਇਸ ਵਾਰ ਪੂਰੀ ਤਰ੍ਹਾਂ ਨਾਲ ਨਵੇਂ ਨਿਯਮਾਂ ਤਹਿਤ ਖੇਡੀ ਜਾ ਰਹੀ ਹੈ। ਇਸ ਨਾਲ ਪ੍ਰਤੀਯੋਗਿਤਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਦਿਲਚਸਪ ਹੋ ਗਈ ਹੈ। ਇਸ ਤੋਂ ਪਹਿਲਾਂ ਫੀਡੇ ਗ੍ਰਾਂ ਪ੍ਰੀ ਇਕ ਰਾਊਂਡ ਰੌਬਿਨ ਮੁਕਾਬਲਾ ਹੁੰਦਾ ਸੀ ਪਰ ਹੁਣ ਇਸ ਨੂੰ ਨਾਕ ਆਊਟ ਦੇ ਆਧਾਰ 'ਤੇ ਖੇਡਿਆ ਜਾ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਫੀਡੇ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਪੂਰੀ ਪ੍ਰਕਿਰਿਆ ਨੂੰ ਕੁੱਝ ਇਸ ਅੰਦਾਜ਼ ਵਿਚ ਬਦਲਿਆ ਹੈ ਕਿ ਹੁਣ ਇਹ ਪਹਿਲਾਂ ਤੋਂ ਜ਼ਿਆਦਾ ਮੁਕਾਬਲੇਬਾਜ਼ ਅਤੇ ਨਤੀਜੇ ਦੇਣ ਵਾਲੀ ਨਜ਼ਰ ਆ ਰਹੀ ਹੈ। 
ਇਸੇ ਦਾ ਨਤੀਜਾ ਹੈ ਕਿ ਹੁਣ ਤੱਕ ਇਸ ਪ੍ਰਤੀਯੋਗਿਤਾ ਵਿਚ ਪਹਿਲੇ ਰਾਊਂਡ ਤੋਂ ਬਾਅਦ ਅਜ਼ਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ, ਅਮੇਰਨੀਆ ਦੇ ਲੇਵਾਨ ਅਰੋਨੀਅਨ, ਨੀਦਰਲੈਂਦ ਦੇ ਅਨੀਸ਼ ਗਿਰੀ ਅਤੇ ਰੂਸ ਦੇ ਸੇਰਗੀ ਕਾਰਾਯਾਕਿਨ ਵਰਗੇ ਚੋਟੀ ਦੇ ਖਿਡਾਰੀ ਬਾਹਰ ਹੋ ਚੁੱਕੇ ਹਨ। ਪੋਲੈਂਡ ਦੇ ਰਾੜਾਸਲਾਵ ਨੇ ਦੂਜੇ ਰਾਊਂਡ ਵਿਚ ਰੂਸ ਦੇ ਪੀਟਰ ਸਵੀਡਲਰ ਨੂੰ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣੀ ਲਈ ਹੈ, ਜਦਕਿ ਹੁਣ ਰੂਸ ਦੇ ਡੇਨੀਅਲ ਡੁਬੋਵ ਅਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ, ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ, ਅਮਰੀਕਾ ਦੇ ਵੇਸਲੀ ਸੋ, ਚੀਨੇ ਦੇ ਵੀ ਯੀ ਅਤੇ ਰੂਸ ਦੇ ਇਯਾਨ ਨੇਪੋਮਨਿਯਚੀ ਵਿਚੋਂ ਜਿੱਤਣ ਵਾਲਾ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਵੇਗਾ।

Gurdeep Singh

This news is Content Editor Gurdeep Singh