ਸਾਡੀਆਂ ਨਜ਼ਰਾਂ ਏਸ਼ੀਆਈ ਖੇਡ ਤੇ ਵਿਸ਼ਵ ਕੱਪ ਜਿੱਤਣ ''ਤੇ : ਕੋਚ ਮਾਰਿਨੇ

02/15/2018 9:00:04 PM

ਨਵੀਂ ਦਿੱਲੀ— ਭਾਰਤੀ ਪੁਰਸ਼ ਹਾਕੀ ਟੀਮ ਦੇ ਇਸ ਸਾਲ ਦੇ ਸਾਰੇ ਪ੍ਰੋਗਰਾਮ ਨੂੰ ਦੇਖਦੇ ਹੋਏ ਮੁੱਖ ਕੋਚ ਸੋਰਡ ਮਾਰਿਨੇ ਦੀਆਂ ਨਜ਼ਰਾਂ ਏਸ਼ੀਆਈ ਖੇਡਾਂ ਦਾ ਖਿਤਾਬ ਬਰਕਰਾਰ ਰੱਖਣ 'ਤੇ ਲਗਾਈਆਂ ਹਨ ਤਾਂ ਕਿ ਖਿਡਾਰੀਆਂ ਨੂੰ 2020 ਟੋਕੀਓ ਓਲੰਪਿਕ ਦੀ ਤਿਆਰੀਆਂ ਦੇ ਲਈ ਬਹੁਤ ਸਮਾਂ ਮਿਲ ਸਕੇ। ਭਾਰਤ ਨੂੰ ਇਸ ਸਾਲ 4 ਅਹਿਮ ਕੌਮਾਂਤਰੀ ਟੂਰਨਾਮੈਂਟ ਖੇਡਣੇ ਹਨ। ਜਿਸ 'ਚ ਰਾਸ਼ਟਰਮੰਡਲ ਖੇਡ, ਚੈਂਪੀਅਨਸ ਟਰਾਫੀ, ਏਸ਼ੀਆਈ ਖੇਡ ਤੇ ਸੈਸ਼ਨ ਦੇ ਅੰਤ 'ਚ ਐੱਫ. ਆਈ. ਐੱਚ. ਪੁਰਸ਼ ਵਿਸ਼ਵ ਕੱਪ ਤੋਂ ਇਲਾਵਾ ਅਜਲਨ ਸ਼ਾਹ ਕੱਪ ਸ਼ਾਮਲ ਹੈ ਪਰ ਕੋਚ ਦੇ ਲਈ ਏਸ਼ੀਆਈ ਖੇਡ ਤੇ ਵਿਸ਼ਵ ਕੱਪ ਦਾ ਖਿਤਾਬ ਜਿੱਤਣਾ ਉਸ ਦਾ ਮੁੱਖ ਟੀਚਾ ਹੈ। 
ਮਾਰਿਨੇ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਟੀਮ ਏਸ਼ੀਆਈ ਖੇਡ ਤੇ ਵਿਸ਼ਵ ਕੱਪ ਜਿੱਤੀਏ। ਜੇਕਰ ਅਸੀਂ ਏਸ਼ੀਆਈ ਖੇਡ ਜਿੱਤ ਜਾਵਾਗੇ ਤਾਂ ਅਸੀਂ 2020 ਓਲੰਪਿਕ ਦੇ ਲਈ ਕੁਆਲੀਫਾਈ ਕਰਨ ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਜਾਵੇਗੀ। ਮਾਰਿਨੇ ਨੇ ਕਿਹਾ ਪਰ ਇਸ ਸਾਲ ਹੋਣ ਵਾਲੇ ਟੂਰਨਾਮੈਂਟ ਬਹੁਤ ਅਹਿਮ ਹੈ ਕਿਉਂਕਿ ਹੋਰ ਟੂਰਨਾਮੈਂਟ ਸਾਡੇ ਲਈ ਵੱਡੇ ਟੂਰਨਾਮੈਂਟ ਤਿਆਰੀਆਂ 'ਚ ਮਦਦ ਕਰੇਗਾ। ਇਸ ਲਈ ਅਸੀਂ ਸਾਰੇ ਟੂਰਨਾਮੈਂਟ ਨੂੰ ਗੰਭੀਰਤਾਂ ਨਾਲ ਲੈ ਰਹੇ ਹਾਂ।