ਓਸਤਾਪੇਂਕੋ ਤੇ ਰਦਵਾਂਸਕਾ ਉਲਟਫੇਰ ਦੀਆਂ ਸ਼ਿਕਾਰ

09/04/2017 5:10:07 AM

ਨਿਊਯਾਰਕ— ਫ੍ਰੈਂਚ ਓਪਨ ਚੈਂਪੀਅਨ ਯੇਲੇਨਾ ਓਸਤਾਪੇਂਕੋ ਉਲਟਫੇਰ ਦਾ ਸ਼ਿਕਾਰ ਹੋਈ ਤੇ ਰੂਸ ਦੀ ਡਾਰੀਆ ਕਸਾਤਿਕਨਾ ਨੇ ਉਸ ਨੂੰ 6-3, 6-2 ਨਾਲ ਹਰਾ ਕੇ ਬਾਹਰ ਕਰ ਦਿੱਤਾ, ਜਦਕਿ ਕੋਕੋ ਵੇਂਡੇਵੇਗ ਨੇ 10ਵੀਂ ਸੀਡ ਐਗਨੇਸਕਾ ਰਦਵਾਂਸਕਾ ਨੂੰ 7-5, 4-6, 6-4 ਨਾਲ ਉਲਟਫੇਰ ਦਾ ਸ਼ਿਕਾਰ ਬਣਾਇਆ। 
ਉਥੇ ਹੀ ਅਮਰੀਕੀ ਖਿਡਾਰਨ ਮੈਡੀਸਨ ਕੀ ਨੇ ਰੂਸ ਦੀ ਏਲੀਨਾ ਵੇਸਨੀਨਾ ਨੂੰ ਸ਼ੁਰੂਆਤ ਵਿਚ ਪਿਛੜਨ ਤੋਂ ਬਾਅਦ 2-6, 6-4, 6-1 ਨਾਲ ਹਰਾ ਦਿੱਤਾ। ਉਸਦੇ ਸਾਹਮਣੇ ਹੁਣ ਏਲੀਨਾ ਸਵੀਤੋਲਿਨਾ ਦੀ ਚੁਣੌਤੀ ਹੋਵੇਗੀ, ਜਿਸ ਨੇ ਘਰੇਲੂ ਖਿਡਾਰਨ ਸ਼ੈਲਬੀ ਰੋਜਰਸ ਨੂੰ 6-4, 7-5 ਨਾਲ ਹਰਾਇਆ। ਰੋਜਰਸ ਦੀ ਹਾਰ ਦੇ ਬਾਵਜੂਦ ਆਖਰੀ-16 ਡਰਾਅ ਵਿਚ ਵੀਨਸ ਵਿਲੀਅਮਸ, ਸਲੋਏਨ ਸਟੀਫਨਸ, ਜੈਨੀਫਰ ਬ੍ਰੈਡ ਤੇ ਕੋਕੋ ਵੇਂਡੇਵੇਗ ਸ਼ਾਮਲ ਹਨ। ਬ੍ਰੈਡੀ ਨੇ ਮੋਨਿਕਾ ਨਿਕੇਲੇਸਿਕਊ ਨੂੰ 6-3, 4-6, 7-6 ਨਾਲ ਹਰਾਇਆ।