ਟੀ-20 ''ਚ ਸਿਰਫ 8 ਦੌੜਾਂ ''ਤੇ ਸਿਮਟੀ ਪੂਰੀ ਟੀਮ, 9 ਖਿਡਾਰੀ 0 ''ਤੇ ਆਊਟ

12/09/2019 6:13:07 PM

ਸਪੋਰਟਸ ਡੈਸਕ : ਨੇਪਾਲ ਦੀ ਮਹਿਲਾ ਕ੍ਰਿਕਟ ਟੀਮ ਨੇ ਮਾਲਦੀਵ ਖਿਲਾਫ ਇਕ ਮੈਚ ਦੌਰਾਨ ਇਤਿਹਾਸ ਰਚ ਦਿੱਤਾ ਹੈ। ਨੇਪਾਲ ਦੀ ਟੀਮ ਨੇ 13ਵੇਂ ਦੱਖਣੀ ਏਸ਼ੀਆਈ ਖੇਡਾਂ ਵਿਚ ਮਾਲਦੀਵ ਨੂੰ ਸਿਰਫ 8 ਦੌੜਾਂ 'ਤੇ ਆਲਆਊਟ ਕਰ ਦਿੱਤਾ। ਇਸ ਦੇ ਨਾਲ ਹੀ ਨੇਪਾਲ ਕਿਸੇ ਟੀਮ ਨੂੰ ਸਭ ਤੋਂ ਘੱਟ ਸਕੋਰ 'ਤੇ ਰੋਕਣ ਵਾਲੀ ਦੂਜੀ ਟੀਮ ਬਣ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨੇਪਾਲ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਇੰਨਾ ਹੀ ਨਹੀਂ ਮਾਲਦੀਵ 8 ਦੌੜਾਂ ਵੀ ਇਸੇ ਕਾਰਨ ਬਣਾ ਸਕਿਆ ਕਿਉਂਕਿ ਨੇਪਾਲ ਨੇ 7 ਵਾਈਡ ਗੇਂਦਾਂ ਸੁੱਟੀਆਂ ਸੀ। ਮਾਲਦੀਵ ਦੀ ਸਲਾਮੀ ਬੱਲੇਬਾਜ਼ ਆਈਮਾ ਏਸ਼ਥ ਸਿਰਫ ਇਕਲੌਤੀ ਖਿਡਾਰਨ ਸੀ ਜੋ ਇਕ ਦੌੜ ਬਣਾ ਸਕੀ। ਇਸ ਤੋਂ ਇਲਾਵਾ ਬਾਕੀ ਦੀਆਂ 9 ਖਿਡਾਰਨਾਂ 0 'ਤੇ ਹੀ ਪਵੇਲੀਅਨ ਪਰਤ ਗਈਆਂ।

ਉੱਥੇ ਹੀ ਇਸ ਆਸਾਨ ਟੀਚੇ ਨੂੰ ਹਾਸਲ ਕਰਨ ਲਈ ਉਤਰੀ ਨੇਪਾਲ ਦੀ ਸਲਾਮੀ ਬੱਲੇਬਾਜ਼ ਕਾਜਲ ਸ਼੍ਰੇਸ਼ਠਾ ਅਤੇ ਰੋਮਾ ਥਾਪਾ ਨੇ ਸਿਰਫ 7 ਖੇਦਾਂ ਵਿਚ ਹੀ ਮੈਚ ਨੂੰ ਆਪਣੇ ਨਾਂ ਕਰ ਲਿਆ ਅਤੇ ਜਿੱਤ ਹਾਸਲ ਕਰ ਲਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਘੱਟ ਸਕੋਰ 'ਤੇ ਆਊਟ ਹੋਣ ਦਾ ਸ਼ਰਮਨਾਕ ਰਿਕਾਰਡ ਮਾਲੀ ਦੇ ਨਾਂ ਹੈ ਜੋ ਇਸ ਸਾਲ ਰਵਾਂਡਾ ਹੱਥੋਂ 6 ਦੌੜਾਂ 'ਤੇ ਆਲਆਊਟ ਹੋ ਗਈ ਸੀ।