ਪੈਰਾਲੰਪਿਕ ਖੇਡਾਂ ਸ਼ੁਰੂ ਹੋਣ ’ਚ ਸਿਰਫ 100 ਦਿਨ ਬਾਕੀ

05/16/2021 8:59:34 PM

ਟੋਕੀਓ– ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਸੰਘਰਸ਼ ਕਰ ਰਹੇ ਜਾਪਾਨ ਨੇ ਟੋਕੀਓ ਪੈਰਾਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਵਿਚ ਸਿਰਫ 100 ਦਿਨ ਬਚਣ ’ਤੇ ਆਯੋਜਿਤ ਪ੍ਰੋਗਰਾਮ ਵਿਚ ਖੇਡਾਂ ਦੇ ਸਫਲ ਆਯੋਜਨ ਦੀ ਪ੍ਰਤੀਬੱਧਤਾ ਜਤਾਈ। ਇਸ ਪ੍ਰੋਗਰਾਮ ਦਾ ਆਯੋਜਨ ਟੋਕੀਓ ਮੈਟ੍ਰੋਪਾਲਿਟਨ ਦੀ ਸਰਕਾਰੀ ਇਮਾਰਤ ਵਿਚ ਕੋਵਿਡ-19 ਦੇ ਪ੍ਰੋਟੋਕਾਲ ਦੇ ਨਾਲ ਕੀਤਾ ਗਿਆ। ਟੋਕੀਓ ਦੀ ਗਵਰਨਰ ਯੂਰਿਕੋ ਕੋਇਕੇ ਨੇ ਉਦਘਾਟਨੀ ਭਾਸ਼ਣ ਵਿਚ ਕੋਵਿਡ-19 ਵਿਰੁੱਧ ਲੜਨ ਵਾਲੇ ਸਰਾਕਾਰੀ ਪੇਸ਼ੇਵਰਾਂ ਤੇ ਐਮਰਜੈਂਸੀ ਸੇਵਾਵਾਂ ਵਿਚ ਲੱਗੇ ਕਰਮਚਾਰੀਆਂ ਨੂੰ ਧੰਨਵਾਦ ਦਿੱਤਾ। 

ਇਹ ਖ਼ਬਰ ਪੜ੍ਹੋ- ਕੋਹਲੀ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼, ਵਿਰੋਧੀ ਟੀਮ ਨੂੰ ਉਸੇ ਦੀ ਯੋਜਨਾ ’ਚ ਫਸਾਉਣ ਦਾ ਹੈ ਮਾਹਿਰ : ਪੇਨ


ਉਸ ਨੇ ਕਿਹਾ ਕਿ ਟੋਕੀਓ ਪਹਿਲਾ ਸ਼ਹਿਰ ਬਣੇਗਾ, ਜਿੱਥੇ ਪੈਰਾਲੰਪਿਕ ਖੇਡਾਂ ਦਾ ਆਯੋਜਨ ਦੂਜੀ ਵਾਰ ਹੋਵੇਗਾ। ਇਸ ਪ੍ਰੋਗਰਾਮ ਵਿਚ ਟੋਕੀਓ 2020 ਦੀ ਪ੍ਰਧਾਨ ਸ਼ਿਕੋ ਹਾਸ਼ਿਮੋਤੋ ਅਤੇ ਟੋਕੀਓ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦੇ ਮੰਤਰੀ ਤਮਾਯੋ ਮੁਰੂਕਾਵਾ ਵੀ ਮੌਜੂਦ ਸਨ। ਹਾਸ਼ਿਮੋਤੋ ਨੇ ਕਿਹਾ ਕਿ ਪੈਰਾਲੰਪਿਕ ਦੇ ਸਫਲ ਆਯੋਜਨ ਨਾਲ ਹੀ ਇਨ੍ਹਾਂ ਖੇਡਾਂ ਦੀ ਸਹੀ ਸਫਲਤਾ ਦਾ ਮੁਲਾਂਕਣ ਕੀਤਾ ਜਾਵੇਗਾ।

ਇਹ ਖ਼ਬਰ ਪੜ੍ਹੋ- ਆਰਚਰ ਦੀ ਕੂਹਣੀ ਦੀ ਸੱਟ ਫਿਰ ਉੱਭਰੀ, ਨਿਊਜ਼ੀਲੈਂਡ ਵਿਰੁੱਧ ਸੀਰੀਜ਼ 'ਚ ਖੇਡਣਾ ਸ਼ੱਕੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh