ਕਰਾਚੀ ''ਚ ਵਨ ਡੇ ਦੀ ਵਾਪਸੀ ਦਾ ਇੰਤਜ਼ਾਰ ਵਧਿਆ, ਮੀਂਹ ਕਾਰਣ ਰੱਦ ਹੋਇਆ ਪਾਕਿ-ਸ਼੍ਰੀਲੰਕਾ ਮੈਚ

09/27/2019 8:24:56 PM

ਕਰਾਚੀ- ਪਾਕਿਸਤਾਨ ਤੇ ਸ਼੍ਰੀਲੰਕਾ ਵਿਚਾਲੇ ਤਿੰਨ ਵਨ ਡੇ  ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਸ਼ੁੱਕਰਵਾਰ ਇਥੇ ਮੀਂਹ ਕਾਰਣ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤਾ ਗਿਆ। ਮੈਚ ਦੇ ਰੱਦ ਹੋਣ ਨਾਲ ਕਰਾਚੀ ਦਾ 10 ਸਾਲਾਂ 'ਚ ਪਹਿਲੀ ਵਾਰ ਵਨ ਡੇ ਮੈਚ ਦੀ ਮੇਜ਼ਬਾਨੀ ਦਾ ਇੰਤਜ਼ਾਰ ਵੀ ਵਧ ਗਿਆ ਹੈ।
ਲੜੀ ਦੇ ਬਚੇ ਹੋਏ ਦੋਵੇਂ ਵਨ ਡੇ ਮੁਕਾਬਲੇ ਕਰਾਚੀ ਵਿਚ ਹੀ ਐਤਵਾਰ ਤੇ ਬੁੱਧਵਾਰ ਨੂੰ ਖੇਡੇ ਜਾਣਗੇ। ਸ਼੍ਰੀਲੰਕਾਈ ਖਿਡਾਰੀਆਂ 'ਤੇ 2009 ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਰਾਚੀ ਵਿਚ ਵਨ ਡੇ ਮੈਚਾਂ ਦਾ ਆਯੋਜਨ ਨਹੀਂ ਹੋਇਆ ਹੈ।

Gurdeep Singh

This news is Content Editor Gurdeep Singh