ਓਲੰਪਿਕ ਟ੍ਰਾਇਲ ਲਈ ਤੀਰਅੰਦਾਜ਼ਾਂ ਦਾ ਖਰਚਾ ਚੁੱਕੇਗਾ ਮੰਤਰਾਲਾ

01/04/2020 11:20:54 AM

ਸਪੋਰਟਸ ਡੈਸਕ— ਖੇਡ ਮੰਤਰਾਲਾ ਨੇ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਟ੍ਰਾਇਲ 'ਚ ਖੇਡਣ ਵਾਲੇ ਤੀਰਅੰਦਾਜ਼ਾਂ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ ਹੈ। ਅਸਥਾਈ ਕਮੇਟੀ ਵੱਲੋਂ ਜਾਰੀ ਹੁਕਮ ਨੂੰ ਵਾਪਸ ਲੈਂਦੇ ਹੋਏ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਸਾਫ ਕੀਤਾ ਕਿ ਆਰਮੀ ਸਪੋਰਟਸ ਇੰਸਟੀਚਿਊਟ (ਏ. ਐੱਸ. ਆਈ.) 'ਚ 4 ਤੋਂ 6 ਅਤੇ 18 ਤੋਂ 22 ਜਨਵਰੀ ਨੂੰ ਹੋਣ ਵਾਲੇ ਟ੍ਰਾਇਲ 'ਚ ਤੀਰਅੰਦਾਜ਼ਾਂ ਦੇ ਰਹਿਣ ਅਤੇ ਖਾਣ ਦਾ ਖਰਚ ਉਨ੍ਹਾਂ ਵੱਲੋਂ ਦਿੱਤਾ ਜਾਵੇਗਾ ਜਿਵੇਂ ਰਾਸ਼ਟਰੀ ਕੈਂਪ 'ਚ ਖਿਡਾਰੀਆਂ ਦੇ ਰਹਿਣ ਅਤੇ ਖਾਣ 'ਤੇ ਖਰਚ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਟ੍ਰਾਇਲ 'ਚ ਵੀ ਤੀਰਅੰਦਾਜ਼ਾਂ ਨੂੰ ਰਹਿਣਾ ਅਤੇ ਖਾਣਾ ਉਪਲਬਧ ਕਰਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਤੀਰਅੰਦਾਜ਼ਾਂ ਨੇ ਦੁਖ ਜਤਾਇਆ ਸੀ ਕਿ ਉਹ ਟ੍ਰਾਇਲ 'ਤੇ ਧਿਆਨ ਦੇਣਗੇ ਜਾਂ ਫਿਰ ਰਹਿਣ ਅਤੇ ਖਾਣ ਦੀ ਸਹੂਲਤ ਦੀ ਵਿਵਸਥਾ 'ਚ ਲੱਗਣਗੇ। ਅਜੇ ਤੱਕ ਟ੍ਰਾਇਲ 'ਚ ਖੇਡਣ ਵਾਲੇ ਤੀਰਅੰਦਾਜ਼ਾਂ ਨੂੰ ਫੈਡਰੇਸ਼ਨ ਅਤੇ ਸਾਈ ਵੱਲੋਂ ਰਹਿਣ ਅਤੇ ਖਾਣ ਦੀ ਸਹੂਲਤ ਉਪਲਬਧ ਕਰਾਈ ਜਾਂਦੀ ਸੀ, ਪਰ ਇਸ ਬਾਰੇ ਕਮੇਟੀ ਨੇ ਤੀਰਅੰਦਾਜ਼ਾਂ ਨੂੰ ਇਹ ਇੰਤਜ਼ਾਮ ਖੁਦ ਕਰਨ ਨੂੰ ਕਿਹਾ ਸੀ। 18 ਤੋਂ 22 ਜਨਵਰੀ ਨੂੰ ਹੋਣ ਵਾਲੇ ਟ੍ਰਾਇਲ 'ਚ ਦੀਪਿਕਾ, ਤਰੁਣਦੀਪ ਰਾਏ, ਅਤਾਨੂੰ ਦਾਸ, ਬੋਂਬਾਈਲਾ ਦੇਵੀ ਜਿਹੇ ਤੀਰਅੰਦਾਜ਼ ਸ਼ਿਕਰਤ ਕਰਨ ਜਾ ਰਹੇ ਹਨ।

Tarsem Singh

This news is Content Editor Tarsem Singh