ਸੰਨਿਆਸ ਤੋਂ ਬਾਅਦ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਵੀ ਆਪਣਾ ਮਜ਼ਾ ਹੋਵੇਗਾ : ਬੋਲਟ

06/09/2017 7:11:03 PM

ਕਿੰਗਸਟਨ— ਉਸੈਨ ਬੋਲਟ ਨੂੰ ਕੋਈ ਦੁੱਖ ਨਹੀਂ ਹੈ ਕਿ ਉਹ ਅਗਸਤ 'ਚ ਸੰਨਿਆਸ ਲੈਣ ਵਾਲੇ ਹਨ ਅਤੇ ਉਸ ਨੇ ਕਿਹਾ ਕਿ ਉਹ 2020 ਤੋਕਿਓ ਓਲੰਪਿਕ ਇਕ ਦਰਸ਼ਕ ਦੇ ਰੂਪ 'ਚ ਦੇਖਣ ਲਈ ਤਿਆਰ ਹੈ। ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਨੇ ਏ. ਐੱਫ. ਪੀ. ਨੂੰ ਕਿਹਾ ਕਿ ਮੇਰੇ ਲਈ ਇਹ ਵੀ ਇਕ ਖੁਸ਼ੀ ਹੋਵੇਗੀ, ਆਰਾਮ ਨਾਲ ਬੈਠ ਕੇ ਇਸ ਨੂੰ ਦੇਖਣਾ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਵੀ ਆਪਣਾ ਮਜ਼ਾ ਹੋਵੇਗਾ।
ਉਸ ਨੇ ਕਿਹਾ ਕਿ ਹੁਣ ਬਾਹਰ ਬੈਠ ਕੇ ਅਤੇ ਜਿੱਥੇ ਤੱਕ ਸੰਭਵ ਹੋਵੇ ਆਪਣੇ ਵਲੋਂ ਸਹਾਇਤਾ ਪਹੁੰਚਾਉਣ ਲਈ ਮੈਂ ਤਿਆਰ ਹਾਂ। ਬੋਲਟ 100 ਅਤੇ 200 ਮੀਟਰ 'ਚ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਹੈ। ਉਹ ਕੱਲ ਕਿੰਗਸਟਨ ਦੇ ਨੈਸ਼ਨਲ ਸਟੇਡੀਅਮ 'ਚ ਰੇਸਰਸ ਗ੍ਰਾਂ ਪ੍ਰੀ 'ਚ ਜਮੈਕਾ ਦੀ ਧਰਤੀ 'ਤੇ ਆਖਰੀ ਦੌੜ ਦੌੜਨਗੇ। ਸੰਨਿਆਸ ਲੈਣ ਤੋਂ ਪਹਿਲਾ ਬੋਲਟ ਨੂੰ 4 ਮੁਕਾਬਲਿਆਂ 'ਚ ਹਿੱਸਾ ਲੈਣਾ ਹੈ। ਕਿੰਗਸਟਨ ਮੀਟ ਤੋਂ ਇਲਾਵਾ ਉਸ ਨੇ 28 ਜੂਨ ਨੂੰ ਓਸਟ੍ਰਾਵਾ, 21 ਜੁਲਾਈ ਨੂੰ ਮੋਨਾਕੋ ਅਤੇ ਲੰਡਨ 'ਚ 4 ਤੋਂ 13 ਅਗਸਤ ਤੱਕ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲੈਣਾ ਹੈ।