ਓਲੰਪਿਕ ਜਾਣ ਵਾਲੇ ਹਾਕੀ ਖਿਡਾਰੀਆਂ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਭਿਆਸ : ਸਰਦਾਰ ਸਿੰਘ

05/17/2020 12:42:32 PM

ਸਪੋਰਟਸ ਡੈਸਕ— ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਪਲੇਅਮੇਕਰ ਰਹੇ ਸਰਦਾਰ ਸਿੰਘ ਦਾ ਮੰਨਣਾ ਹੈ ਕਿ ਓਲੰਪਿਕ ਜਾਣ ਵਾਲੇ ਖਿਡਾਰੀਆਂ ਨੂੰ ਛੋਟੇ ਸਮੂਹਾਂ ’ਚ ਮੈਦਾਨ ’ਤੇ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਕਰੀਬ ਦੋ ਮਹੀਨੇ ਤੋਂ ਮੈਦਾਨ ਤੋਂ ਦੂਰ ਰਹੇ ਸਰੀਰ ਨੂੰ ਲੈਅ ਫੜਨ ’ਚ ਸਮਾਂ ਲੱਗੇਗਾ। ਭਾਰਤੀ ਹਾਕੀ ਦੇ ਸਭ ਤੋਂ ਫਿੱਟ ਖਿਡਾਰੀਆਂ ’ਚੋਂ ਇਕ ਰਹੇ ਸਰਦਾਰ ਨੇ ਆਪਣੇ ਪਿੰਡ ਸੰਤਨਗਰ ਤੋਂ ਭਾਸ਼ਾ ਨੂੰ ਦਿੱਤੇ ਇੰਟਰਵੀਊ ’ਚ ਕਿਹਾ, ‘ਓਲੰਪਿਕ ਜਾਣ ਵਾਲੇ ਖਿਡਾਰੀਆਂ ਨੂੰ ਅਭਿਆਸ ਸ਼ੁਰੂ ਕਰਨਾ ਚਾਹੀਦਾ ਹੈ, ਪਰ ਅਭਿਆਸ ਕੇਂਦਰ ’ਤੇ ਸਿਹਤ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇ। ਖਿਡਾਰੀਾਂ ਨੂੰ ਕੋਚਾਂ ਨੂੰ ਪਪੂੂਰੀ ਈਮਾਨਦਾਰੀ ਨਾਲ ਹਰ ਗੱਲ ਦੱਸਣੀ ਹੋਵੇਗੀ। ਜਿਵੇ ਕਿ ਕਿਸੇ ਨੂੰ ਕੋਈ ਸਰੀਰਕ ਪ੍ਰੇਸ਼ਾਨੀ ਹੈ ਤਾਂ ਮੈਦਾਨ ’ਤੇ ਨਾ ਆਏ।‘

ਉਨ੍ਹਾਂ ਨੇ ਕਿਹਾ, ‘ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਖੇਡ ਬਿਲਕੁਲ ਬਦਲ ਜਾਣ ਵਾਲੇ ਹਨ ਅਤੇ ਅਜਿਹੇ ’ਚ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਅਭਿਆਸ ਸ਼ੁਰੂ ਕਰਨਾ ਹੋਵੇਗਾ। ‘ ਕੋਰੋਨਾ ਮਹਾਂਮਾਰੀ ਦੇ ਬਾਅਦ ਲਾਗੂ ਪੂਰੇ ਦੇਸ਼ ’ਚ ਲਾਕਡਾਊਨ ਦੇ ਕਾਰਨ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ 24 ਮਾਰਚ ਤੋਂ ਹੀ ਭਾਰਤੀ ਖੇਡ ਪ੍ਰਾਧਿਕਰਣ ਦੇ ਬੇਂਗਲੁਰੂ ਕੇਂਦਰ ’ਚ ਹਨ। ਖਿਡਾਰੀਾਂ ਨੇ ਵੀਰਵਾਰ ਨੂੰ ਖੇਡ ਮੰਤਰੀ ਕਿਰੇਨ ਰਿਜਿਜੂ ਨਾਲ ਆਨਲਾਈਨ ਬੈਠਕ ’ਚ ਅਭਿਆਸ ਬਹਾਲ ਕਰਾਉਣ ਦੀ ਅਪੀਲ ਕੀਤੀ।

ਰਿਜਿਜੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮਾਣਕ ਸੰਚਾਲਨ ਪ੍ਰਕਿਰਿਆ ਤਿਆਰ ਹੋਣ ਤੋਂ ਬਾਅਦ ਅਭਿਆਸ ਬਹਾਲ ਹੋਵੇਗਾ। ਏਸ਼ੀਆਈ ਓਲੰਪਿਕ ਪਰਿਸ਼ਦ ਦੀ ਸਥਾਈ ਕਮੇਟੀ ਦੇ ਮੈਂਬਰ ਸਰਦਾਰ ਨੇ ਕਿਹਾ,  ‘ਖਿਡਾਰੀ ਵਰਕਆਊਟ ਆਦਿ ਤਾਂ ਕਰ ਰਹੇ ਹਨ ਪਰ ਮੈਦਾਨ ’ਤੇ ਟ੍ਰੇਨਿੰਗ ਲਈ ਬੇਕਰਾਰ ਹੋਣਗੇ। ਵੱਡੇ ਟੂਰਨਮੈਂਟ ਚਾਰ ਸਾਲ ਬਾਅਦ ਆਉਂਦੇ ਹਨ ਅਤੇ ਸਾਰਿੀਆਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੈ, ਉਦੋਂ ਹੀ ਟੀਮ ਜਿੱਤੇਗੀ। ਭਾਰਤੀ ਟੀਮ ਲਗਾਤਾਰ ਚੰਗਾ ਖੇਡ ਰਹੀ ਹੈ ਅਤੇ ਇਸ ਲੈਅ ਨੂੰ ਕਾਇਮ ਰੱਖਣੀ ਹੋਵੇਗੀ।‘

ਉਨ੍ਹਾਂ ਨੇ ਕਿਹਾ ਕਿ ਖਿਡਾਰੀ ਨਿਜੀ ਪੱਧਰ ’ਤੇ ਤਿੰਨ ਚਾਰ ਦੇ ਸਮੂਹ ’ਚ ਅਭਿਆਸ ਸ਼ੁਰੂ ਕਰ ਸਕਦੇ ਹਨ ਕਿਉਂਕਿ ਸਮਾਂ ਨਿਕਲਦਾ ਜਾ ਰਿਹਾ ਹੈ ਅਤੇ ਲੈਅ ਦੁਬਾਰਾ ਹਾਸਲ ਕਰਨ ’ਚ ਸਮਾਂ ਲੱਗੇਗਾ। ਲਾਕਡਾਊਨ ਤੋਂ ਪਹਿਲਾਂ ਕਨਾਡਾ ’ਚ ਲੀਗ ਖੇਡ ਕੇ ਪਰਤੇ ਸਰਦਾਰ ਨੇ ਕਿਹਾ, ‘ਮੈਂ ਇਨ੍ਹੇ ਦਿਨ ਤੋਂ ਹਾਕੀ ਨਹੀਂ ਖੇਡੀ ਤਾਂ ਸਰੀਰ ’ਚ ਦਰਦ ਹੋਣ ਲੱਗਾ ਹੈ। ਅਜਿਹੇ ’ਚ ਅਭਿਆਸ ਤੋਂ ਦੂਰ ਰਹਿਣ ’ਤੇ ਲਐ ਤੁਰੰਤ ਨਹੀਂ ਮਿਲੇਗੀ। ਇਹ ਬੇਮਿਸਾਲ ਸਮਾਂ ਹੈ ਕਿ ਮੈਦਾਨ ’ਤੇ ਦੋੜ ਲਗਾਏ ਹੋਏ ਵੀ 45 ਦਿਨ ਹੋ ਗਏ। ‘

ਭਾਰਤ ਲਈ 2006 ਤੋਂ 2018 ਵਿਚਾਲੇ 314 ਮੈਚ ਖੇਡ ਚੁੱਕੇ ਅਤੇ ਪਦਮਸ਼ਰੀ ਨਾਲ ਨਵਾਜੇ ਜਾ ਚੁੱਕੇ ਇਸ ਮਿਡਫੀਲਡਰ ਨੇ ਕਿਹਾ ਕਿ ਟੋਕੀਓ ਓਲੰਪਿਕ ਦੇ ਮੁਲਤਵੀ ਹੋਣ ਨਾਲ ਭਾਰਤ ਨੂੰ ਤਿਆਰੀ ਲਈ ਵਾਧੂ ਸਮਾਂ ਮਿਲ ਗਿਆ ਜਿਸ ਦਾ ਪੂਰਾ ਫਾਇਦਾ ਚੁੱਕਣਾ ਚਾਹੀਦਾ ਹੈ। ਸਾਰੀਆਂ ਟੀਮਾਂ ਲਈ ਹਾਲਾਤ ਸਮਾਨ ਹਨ ਪਰ ਹੁਣ ਤਿਆਰੀ ਲਈ ਵਾਧੂ ਸਮਾਂ ਹੈ ਤਾਂ ਆਪਣੀ ਆਪਣੀ ਖੇਡ ’ਤੇ ਮਿਹਨਤ ਕਰਕੇ ਸੁਸੁਧਾਰ ਕਰ ਸੱਕਦੇ ਹਨ।‘

ਸਰਦਾਰ ਸਿੰਘ ਨੇ ਅੱਗੇ ਕਿਹਾ,  ‘ਕੈਂਪ ’ਚ ਅਸੀਂ ਸਵੇਰੇ ਸ਼ਾਮ ਟ੍ਰੇਨਿੰਗ, ਮੀਟਿੰਗ ’ਚ ਰੁੱਝੇ ਰਹਿੰਦੇ ਹਾਂ ਪਰ ਅਜੇ ਸੋਚਣ ਦਾ ਕਾਫ਼ੀ ਸਮਾਂ ਹੈ। ਚਾਰ ਪੰਜ ਖਿਡਾਰੀਆਂ ’ਤੇ ਨਿਰਭਾਰ ਨਾ ਰਹਿ ਕੇ ਸਾਰੇ ਮੈਚ ਵਿਨਰ ਬਣਨ। ਆਪਣੀ ਖੇਡ ’ਤੇ ਫੋਕਸ ਕਰਕੇ ਕਮੀਆਂ ਨੂੰ ਸਹੀ ਕਰੋ, ਮੈਂ ਤਾਂ ਇਹੀ ਸਲਾਹ ਦੇਵਾਂਗਾ। ‘ਲੰਬੇ ਸਮੇਂ ਬਾਅਦ ਹਰਿਆਣੇ ਦੇ ਸਿਰਸੇ ’ਚ ਆਪਣੇ ਪਿੰਡ ’ਚ ਸਮਾਂ ਬਿਤਾ ਰਹੇ ਸਰਦਾਰ ਨੇ ਆਪਣੇ ਭਰਾ ਅਤੇ ਸਾਬਕਾ ਖਿਡਾਰੀ ਦੀਦਾਰ ਸਿੰਘ  ਦੇ ਨਾਲ ਨਾਮਧਾਰੀ ਅਕੈਡਮੀ ਦੇ ਮੈਦਾਨ ’ਤੇ ਅਭਿਆਸ ਸ਼ੁਰੂ ਕੀਤਾ ਜਿੱਥੇ 2014 ’ਚ ਐਸਟਰੋ ਟਰਫ ਲੱਗੀ ਸੀ।

Davinder Singh

This news is Content Editor Davinder Singh