ਓਕੂਹਾਰਾ ਨੇ ਫਿਰ ਤੋੜਿਆ ਸਿੰਧੂ ਦਾ ਸੁਪਨਾ

07/16/2018 1:40:06 AM

ਬੈਂਕਾਕ- ਓਲੰਪਿਕ ਚਾਂਦੀ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਦਾ ਇਸ ਸਾਲ ਪਹਿਲਾ ਖਿਤਾਬ ਜਿੱਤਣ ਦਾ ਸੁਪਨਾ ਐਤਵਾਰ ਨੂੰ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਆਪਣੀ ਪੁਰਾਣੀ ਵਿਰੋਧੀ ਜਾਪਾਨ ਦੀ ਨੋਜੋਮੀ ਓਕੂਹਾਰਾ ਤੋਂ ਲਗਾਤਾਰ ਸੈੱਟਾਂ ਵਿਚ ਹਾਰ ਦੇ ਨਾਲ ਟੁੱਟ ਗਿਆ। ਦੂਜਾ ਦਰਜਾ ਪ੍ਰਾਪਤ ਤੇ ਤੀਜੀ ਰੈਂਕਿੰਗ ਦੀ ਸਿੰਧੂ ਨੂੰ ਚੌਥੀ ਸੀਡ ਜਾਪਾਨ ਦੀ ਨੋਜੋਮੀ ਓਕੂਹਾਰਾ ਨੇ 50 ਮਿੰਟ ਵਿਚ 21-15, 21-18 ਨਾਲ ਹਰਾ ਕੇ ਮਹਿਲਾ ਸਿੰਗਲਜ਼ ਖਿਤਾਬ ਜਿੱਤ ਲਿਆ।