ਓਡਿਸ਼ਾ, ਉੱਤਰ ਪ੍ਰਦੇਸ਼ ਸੀਨੀਅਰ ਰਾਸ਼ਟਰੀ ਮਹਿਲਾ ਹਾਕੀ ''ਚ ਜਿੱਤੇ

02/03/2020 9:23:50 PM

ਕੋਲਮ (ਕੇਰਲ)— ਓਡਿਸ਼ਾ ਤੇ ਉਤਰ ਪ੍ਰਦੇਸ਼ ਨੇ ਸੋਮਵਾਰ ਨੂੰ ਇੱਥੇ 10ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ 2020 (ਏ ਡਿਵੀਜ਼ਨ) ਦੇ ਪੰਜਵੇਂ ਦਿਨ ਜਿੱਤ ਦਰਜ ਕੀਤੀ। ਗਰੁੱਪ ਏ 'ਚ ਓਡਿਸ਼ਾ ਨੇ ਹਾਕੀ ਐੱਚ. ਆਈ. ਐੱਮ. ਵਿਰੁੱਧ 6-1 ਆਸਾਨ ਜਿੱਤ ਦਰਜ ਕੀਤੀ ਜਦਕਿ ਉਤਰ ਪ੍ਰਦੇਸ਼ ਹਾਕੀ ਨੇ ਦੋ ਗੋਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਹਾਕੀ ਚੰਡੀਗੜ੍ਹ ਨੂੰ 3-2 ਨਾਲ ਹਰਾਇਆ। ਹਾਕੀ ਗੰਗਪੁਰ ਓਡਿਸ਼ਾ ਤੇ ਭਾਰਤੀ ਖੇਡ ਅਥਾਰਟੀ ਦੇ ਵਿਚ ਮੁਕਾਬਲੇ ਨੂੰ ਰੱਦ ਕਰ ਦਿੱਤਾ ਗਿਆ।

Gurdeep Singh

This news is Content Editor Gurdeep Singh