ਹੁਣ ਨਜ਼ਰਾਂ ਫਾਰਮੂਲਾ-1 ’ਤੇ, ਅਗਲੇ ਸਾਲ ਸੀਟ ਕਰਾਂਗਾ ਹਾਸਲ : ਜੇਹਨ

12/29/2020 2:31:49 AM

ਨਵੀਂ ਦਿੱਲੀ (ਵੈੱਬ ਡੈਸਕ)– ਜੇਹਨ ਦਾਰੂਵਾਲਾ ਫਾਰਮੂਲਾ-2 ਰੇਸ ਜਿੱਤਣ ਵਾਲਾ ਦੇਸ਼ ਦਾ ਪਹਿਲਾ ਡਰਾਈਵਰ ਹੈ। ਬਹਿਰੀਨ ਵਿਚ ਸਖਿਰ ਸਪ੍ਰਿੰਟ ਰੇਸ ਦੌਰਾਨ ਉਸ ਨੇ ਇਹ ਕਮਾਲ ਕੀਤਾ ਸੀ। ਕਾਰਲਿਨ ਲਈ ਰੇਸ ਲਾਉਣ ਵਾਲੇ ਦਾਰੂਵਾਲਾ ਨੇ ਮਿਕ ਸ਼ੁਮਾਕਰ, ਯੁਕੀ ਤਸੁਨੋਦਾ ਤੇ ਡਾਨ ਟਿਕਿਮ ਨੂੰ ਪਿੱਛੇ ਛੱਡਿਆ। ਦਾਰੂਵਾਲਾ ਨੇ ਸਾਖਿਰ ਵਿਚ ਸਪ੍ਰਿੰਟ ਰੇਸ 2.9 ਦੇ ਫਰਕ ਨਾਲ ਜਿੱਤੀ ਜਦਕਿ ਉਸਦੀ ਟੀਮ ਕਾਰਲਿਨ ਦੇ ਸਾਥੀ ਸਾਨੁਨੋਦਾ ਨੇ 1-2 ਨਾਲ ਜਿੱਤ ਹਾਸਲ ਕੀਤੀ। ਦਾਰੂਵਾਲਾ ਐੱਫ-2 ਡਰਾਈਵਰਸ ਸਟੈਂਡਿੰਗ ਦੇ 12ਵੇਂ ਸਥਾਨ ’ਤੇ ਰਿਹਾ ਪਰ ਅਗਲੇ ਸੈਸ਼ਨ ਵਿਚ ਇਹ 22 ਸਾਲਾ ਖਿਡਾਰੀ ਚੁਣੌਤੀ ਪੇਸ਼ ਕਰਨ ਲਈ ਤਿਆਰ ਹੈ। ਜੇਹਨ ਦਾ ਕਹਿਣਾ ਹੈ ਕਿ ਅਗਲੇ ਸਾਲ ਲਈ ਮੇਰਾ ਟੀਚਾ ਚੈਂਪੀਅਨਸ਼ਿਪ ਲਈ ਲੜਨਾ ਤੇ ਟਾਪ-3 ਵਿਚ ਆਉਣਾ ਹੈ। ਜੇਕਰ ਚੀਜ਼ਾਂ ਸਹੀ ਹੋ ਜਾਂਦੀਆਂ ਹਨ ਤਾਂ ਕੋਈ ਕਾਰਣ ਨਹੀਂ ਹੈ ਕਿ ਮੈਂ ਉਸ ਸਥਾਨ ਤਕ ਨਾ ਪਹੁੰਚ ਸਕਾਂ।


ਮੁੰਬਈ ਵਿਚ ਖੁਰਸ਼ੀਦ ਤੇ ਕਨੈਜ ਦਾਰੂਵਾਲਾ ਦੇ ਘਰ ਅਕਤੂਬਰ 1998 ਨੂੰ ਜਨਮੇ ਜੇਹਨ ਦਾਰੂਵਾਲਾ ਨੇ ਬੰਬੇ ਸਕਾਟਿਸ਼ ਸਕੂਲ, ਮਾਹਿਮ ਵਿਚ ਪੜ੍ਹਾਈ ਕੀਤੀ। ਉਸਦੇ ਪਿਤਾ ਖੁਰਸ਼ੀਦ ਸ਼ਾਪੂਰਜੀ ਸਟਰਿਲੰਗ ਐਂਡ ਵਿਲਸਨ ਦੇ ਮੌਜੂਦਾ ਐੱਮ. ਡੀ. ਹਨ। ਦਾਰੂਵਾਲਾ ਫੋਰਸ ਇੰਡੀਆ ਐੱਫ-1 ਟੀਮ ਦਾ ਨਾਇਕ ਸੀ ਤੇ 2011 ਵਿਚ ਟੀਮ ਵਲੋਂ ਆਯੋਜਿਤ ‘ਵਨ ਇਨ ਦਾ ਬਿਲੀਅਨ ਹੰਟ’ ਦੇ 3 ਜੇਤੂਆਂ ਵਿਚੋਂ ਇਕ ਵੀ ਰਿਹਾ। ਮੌਜੂਦਾ ਸਮੇਂ ਵਿਚ ਉਹ ਰੈੱਡ ਬੁੱਲ ਜੂਨੀਅਰ ਟੀਮ ਦਾ ਮੈਂਬਰ ਹੈ।


ਮੇਰੀ ਯੋਜਨਾ ਫਾਰਮੂਲਾ-1 ਵਿਚ ਜਾਣ ਦੀ ਹੈ ਪਰ ਜੇਕਰ ਤੁਸੀਂ ਫਾਰਮੂਲਾ-2 ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਤੁਸੀਂ ਅੱਗੇ ਨਹੀਂ ਜਾ ਸਕਦੇ। ਇਸ ਪੱਧਰ ’ਤੇ ਮੇਰਾ ਟੀਚਾ ਫਾਰਮੂਲਾ-2 ਲਈ ਤਿਆਰੀ ਕਰਨਾ ਹੈ ਤੇ ਜੇਕਰ ਚੀਜ਼ਾਂ ਚੰਗੀਆਂ ਹੋ ਜਾਣ ਤਾਂ ਅਗਲੇ ਸਾਲ ਤਕ ਮੈਂ ਫਾਰਮੂਲਾ-1 ਸੀਟ ਲਈ ਫਿੱਟ ਹੋ ਜਾਵਾਂਗਾ। ਇਹ ਮੇਰੇ ਲਈ ਬਹੁਤ ਚੰਗਾ ਪਲ ਹੋਵੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 

 

Gurdeep Singh

This news is Content Editor Gurdeep Singh