ਹੁਣ ਇਕ ਸਮੇਂ ਸਿਰਫ ਇਕ ਹੀ ਟੂਰਨਾਮੈਂਟ ’ਤੇ ਧਿਆਨ ਦੇਵਾਂਗਾ: ਬੋਪੰਨਾ

01/10/2021 2:05:01 AM

ਨਵੀਂ ਦਿੱਲੀ – ਗੋਢੇ ਦੀ ਪ੍ਰੇਸ਼ਾਨੀ ਕਾਰਨ 6 ਮਹੀਨਿਆਂ ਤਕ ਟੈਨਿਸ ਕੋਰਟ ਤੋਂ ਦੂਰ ਰਿਹਾ ਦੇਸ਼ ਦਾ ਚੋਟੀ ਦਾ ਡਬਲਜ਼ ਖਿਡਾਰੀ ਰੋਹਨ ਬੋਪੰਨਾ ਹੁਣ ਇਕ ਸਮੇਂ ਸਿਰਫ ਇਕ ਹੀ ਟੂਰਨਾਮੈਂਟ ’ਤੇ ਧਿਆਨ ਦੇਵੇਗਾ। 39ਵੇਂ ਸਥਾਨ ’ਤੇ ਮੌਜੂਦ ਬੋਪੰਨਾ ਤੇ 63ਵੇਂ ਸਥਾਨ ’ਤੇ ਮੌਜੂਦ ਦਿਵਿਜ ਸ਼ਰਣ ਇਕਲੌਤਾ ਭਾਰਤੀ ਖਿਡਾਰੀ ਹੈ, ਜਿਸ ਨੇ ਮੌਜੂਦਾ ਸਮੇਂ ਵਿਚ ਡਬਲਜ਼ ਵਿਚ ਟਾਪ-100 ਵਿਚ ਜਗ੍ਹਾ ਬਣਾਈ ਹੋਈ ਹੈ।

ਮਹਾਮਾਰੀ ਦੇ ਦੌਰ ਵਿਚ ਵੀ ਸਰਵਸ੍ਰੇਸ਼ਠ ਟੈਨਿਸ ਖਿਡਾਰੀ ਰੋਹਨ ਬੋਪੰਨਾ ਸ਼ਾਂਤ ਨਹੀਂ ਬੈਠਾ। ਏ. ਟੀ. ਪੀ. ਦਾ ਨਵਾਂ ਸੈਸ਼ਨ ਮੰਗਲਵਾਰ 5 ਜਨਵਰੀ ਨੂੰ ਖਤਮ ਹੋ ਗਿਆ ਹੈ ਤੇ ਡੇਲਰੇ ਬੀਚ, ਯੂ. ਐੱਸ. ਏ. ਤੇ ਅੰਤਾਲਿਆ, ਤੁਰਕੀ ਵਿਚ ਆਯੋਜਨਾਂ ਦੇ ਨਾਲ ਪੁਰਸ਼ਾਂ ਦੀ ਚੋਟੀ ਦੀ ਸੰਸਥਾ ਏ. ਟੀ. ਪੀ. ਨੇ ਸਿਰਫ ਪਹਿਲੀ ਤਿਮਾਹੀ ਲਈ ਕੈਲੰਡਰ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ- ਝਾਰਖੰਡ ਵਿਧਾਨਸਭਾ ਦੇ ਪ੍ਰਧਾਨ ਰਵੀਂਦਰਨਾਥ ਮਹਤੋ ਕੋਰੋਨਾ ਪਾਜ਼ੇਟਿਵ

ਇਸ ਦਾ ਮਤਲਬ ਹੈ ਕਿ ਖਿਡਾਰੀ ਜੁਲਾਈ ਵਿਚ ਟੋਕੀਓ ਓਲੰਪਿਕ ਤਕ ਹੋਣ ਵਾਲੇ ਆਯੋਜਨਾਂ ਦੀ ਯੋਜਨਾ ਨਹੀਂ ਬਣਾ ਸਕਦੇ ਪਰ ਦੋ ਦਹਾਕੇ ਦਾ ਪੇਸ਼ੇਵਰ ਤਜਰਬੇ ਵਾਲਾ 40 ਸਾਲਾ ਬੋਪੰਨਾ ਸੌਂ ਕੇ ਆਪਣਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ। 40 ਸਾਲਾ ਖਿਡਾਰੀ ਨੇ ਕਿਹਾ,‘‘ਮੈਂ ਇਸ ਸਾਲ ਨੂੰ ਓਲੰਪਿਕ ਸਾਲ ਦੇ ਰੂਪ ਵਿਚ ਨਹੀਂ ਦੇਖ ਰਿਹਾ ਕਿਉਂਕਿ ਅਸੀਂ ਇਹ ਵੀ ਨਹੀਂ ਜਾਣਦੇ ਕਿ ਇਹ ਹੋਣ ਵਾਲੀਆਂ ਹਨ ਜਾਂ ਨਹੀਂ। ਅਜੇ ਇਹ ਸਮਾਂ ਸਾਡੀ ਨਿੱਜੀ ਰੈਂਕਿੰਗ ’ਤੇ ਧਿਆਨ ਦੇਣ ਦਾ ਹੈ। ਇਹ ਕੁਆਲੀਫਾਈ ਕਰਨ ਦਾ ਇਕਲੌਤਾ ਤਰੀਕਾ ਹੈ।’’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।

Inder Prajapati

This news is Content Editor Inder Prajapati