KPL ਮੈਚ ਫਿਕਸਿੰਗ ''ਚ ਹੁਣ BCCI ਤੇ ICC ਆਏ ਅੱਗੇ, ਪੁਲਸ ਨਾਲ ਮਿਲ ਕੇ ਕਰਨਗੇ ਇਹ ਕੰਮ

12/01/2019 1:12:33 PM

ਨਵੀਂ ਦਿੱਲੀ : ਪਿਛਲੇ ਕੁਝ ਸਮੇਂ ਤੋਂ ਕਰਨਾਟਕ ਪ੍ਰੀਮੀਅਰ ਲੀਗ (ਕੇ. ਪੀ. ਐੱਲ.) ਕ੍ਰਿਕਟ ਦੇ ਗਲਿਆਰੇ ਵਿਚ ਸੁਰਖੀਆਂ 'ਚ ਹੈ। ਕਾਰਨ ਸੱਟੇਬਾਜ਼ੀ ਅਤੇ ਸਪਾਟ ਫਿਕਸਿੰਗ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਤਰਜ 'ਤੇ ਫ੍ਰੈਂਚਾਈਜ਼ੀ ਆਧਾਰਿਤ ਹੋਣ ਵਾਲੀ ਕੇ. ਪੀ. ਐੱਲ. ਵਿਚ ਸੱਟੇਬਾਜ਼ੀ ਅਤੇ ਫਿਕਸਿੰਗ ਨੂੰ ਲੈ ਕੇ ਹੁਣ ਤਕ ਕੁਝ ਕ੍ਰਿਕਟਰ ਵੀ ਬੈਂਗਲੁਰੂ ਪੁਲਸ ਦੀ ਪਕੜ ਵਿਚ ਆ ਚੁੱਕੇ ਹਨ। ਕੁਝ ਦਿਨ ਪਹਿਲਾਂ ਹੀ ਇਸ ਮਾਮਲੇ ਵਿਚ ਅਭਿਮਯੂ ਮਿਥੁਨ ਤੋਂ ਵੀ ਪੁੱਛਗਿਛ ਕੀਤੀ ਗਈ ਸੀ ਅਤੇ ਪੁਲਸ ਦੀ ਜਾਂਚ ਅਜੇ ਵੀ ਜਾਰੀ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ, ਕਈ ਹੈਰਾਨ ਕਰਨ ਵਾਲੇ ਨਾਂ ਸਾਹਮਣੇ ਆ ਸਕਦੇ ਹਨ। ਫਿਲਹਾਲ ਤਾਂ ਇਸ ਮਾਮਲੇ ਵਿਚ ਹੁਣ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੀ ਸਾਵਧਾਨ ਹੋ ਗਏ ਹਨ ਅਤੇ ਉਨ੍ਹਾਂ ਨੇ ਬੈਂਗਲੁਰੂ ਪੁਲਸ ਨਾਲ ਰਾਬਤਾ ਕੀਤਾ ਹੈ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਈ. ਸੀ. ਸੀ. ਤੇ ਬੀ. ਸੀ. ਸੀ. ਆਈ. ਨੇ ਬਿਨਾ ਕਿਸੇ ਸ਼ਰਤ 'ਤੇ ਆਪਣਾ ਸਹਿਯੋਗ ਦੇਣ ਦੀ ਗੱਲ ਕਹੀ।

ਜਾਣਕਾਰੀ ਇਕੱਠਾ ਕਰ ਰਹੀ ਹੈ ਬੀ. ਸੀ. ਸੀ. ਆਈ.

2000 ਵਿਚ ਜਦੋਂ ਕ੍ਰਿਕਟ 'ਤੇ ਮੈਚ ਫਿਕਸਿੰਗ ਦਾ ਸਾਇਆ ਮੰਡਰਾਇਆ ਸੀ ਤਾਂ ਉਸ ਸਮੇਂ ਆਈ. ਸੀ. ਸੀ. ਨੇ ਐਂਟੀ ਕਰੱਪਸ਼ਨ ਐਂਡ ਸਕਿਊਰਿਟੀ ਯੂਨਿਟ ਦੀ ਸਥਾਪਨਾ ਕੀਤੀ ਸੀ, ਜੋ ਬੋਰਡ ਦੇ ਮੈਂਬਰ, ਖਿਡਾਰੀ, ਸਪੋਰਟ ਸਟਾਫ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਦੀ ਹੈ। ਰਿਪੋਰਟ ਮੁਤਾਬਕ ਕੇ. ਪੀ. ਐੱਲ. ਵਿਚ ਸੱਟੇਬਾਜ਼ੀ ਨੂੰ ਲੈ ਕੇ ਆਈ. ਸੀ. ਸੀ. ਨੇ ਬੈਂਗਲੁਰੂ ਪੁਲਸ ਨੇ ਰਾਬਤਾ ਕੀਤਾ। ਸੈਂਟ੍ਰਲ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਪੁਲਸ ਕੁਲਦੀਪ ਜੈਨ ਨੇ ਕਿਹਾ ਕਿ ਅਸੀਂ ਇਕ ਦੂਜੇ ਦੇ ਸਹਿਯੋਗ ਨਾਲ ਕੰਮ ਕਰ ਰਹੇ ਹਾਂ।

ਉੱਥੇ ਹੀ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਬੀ. ਸੀ. ਸੀ. ਆਈ. ਇਸ ਪੂਰੇ ਮਾਮਲੇ ਵਿਚ ਸ਼ਾਮਲ ਹੋਵੇਗੀ ਅਤੇ ਹੁਣ ਇਹ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਬੀ. ਸੀ. ਸੀ. ਆਈ. ਨੇ ਪੁਲਸ ਨਾਲ ਰਾਬਤਾ ਕੀਤਾ ਹੈ। ਕੁਲਦੀਪ ਜੈਨ ਨੇ ਦੱਸਿਆ ਕਿ ਬੀ. ਸੀ. ਸੀ. ਆਈ. ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ। ਉਹ ਸਾਡੇ ਤੋਂ ਜਾਣਕਾਰੀ ਇਕੱਠਾ ਕਰ ਰਹੀ ਹੈ ਅਤੇ ਕੇ. ਪੀ. ਐੱਲ. ਵਿਚ ਸੱਟੇਬਾਜ਼ੀ ਨੂੰ ਲੈ ਕੇ ਸਾਰੇ ਇਕ ਹੀ ਲਾਈਨ 'ਤੇ ਹਨ। ਜੈਨ ਨੇ ਕਿਹਾ ਕਿ ਭਾਰਤੀ ਬੋਰਡ ਦੇ ਅਧਿਕਾਰੀਆਂ ਨੇ ਇਕ ਗੈਰ ਰਸਮੀ ਬੈਠਕ ਲਈ ਬੈਂਗਲੁਰੂ ਵਿਚ ਪੁਲਸ ਨਾਲ ਰਾਬਤਾ ਕੀਤਾ। ਜੈਨ ਮੁਤਾਬਕ ਕੁਝ ਰਿਟਾਇਰ ਕ੍ਰਿਕਟਰ ਵੀ ਇਸ ਮਾਮਲੇ ਵਿਚ ਸਹਿਯੋਗ ਲਈ ਉਨ੍ਹਾਂ ਕੋਲ ਆਏ ਹਨ। ਉਸ ਨੇ ਕਿਹਾ ਕਿ ਸੱਟੇਬਾਜ਼ੀ ਦੇ ਮਾਮਲੇ ਵਿਚ ਜਾਂਚ ਚੱਲ ਰਹੀ ਹੈ। ਪੁਲਸ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕ੍ਰਿਕਟਰਸ ਨੂੰ ਫਸਾਉਣ ਲਈ ਹਨੀ ਟ੍ਰੈਪਿੰਗ ਲਈ ਮਹਿਲਾ ਐਸਕਾਰ