ਜੋਕੋਵਿਚ ਉਲਟਫੇਰ ਦਾ ਸ਼ਿਕਾਰ, ਮੇਦਵੇਦੇਵ ਅਤੇ ਗੋਫਿਨ ਵਿਚਾਲੇ ਹੋਵੇਗਾ ਫਾਈਨਲ

08/18/2019 1:26:32 PM

ਸਿਨਸਿਨਾਟੀ— ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਉਲਟਫੇਰ ਦਾ ਸ਼ਿਕਾਰ ਹੋਏ। ਉਨ੍ਹਾਂ ਨੂੰ ਰੂਸ ਦੇ ਨੌਵਾਂ ਦਰਜਾ ਪ੍ਰਾਪਤ ਖਿਡਾਰੀ ਦਾਨਿਲ ਮੇਦਵੇਦੇਵ ਨੇ 3-6, 6-3, 6-3 ਨਾਲ ਹਰਾਇਆ। 

ਮੇਦਵੇਦੇਵ ਇਸ ਤਰ੍ਹਾਂ ਫਾਈਨਲ 'ਚ ਪਹੁੰਚ ਗਏ ਜਿੱਥੇ ਉਨ੍ਹਾਂ ਦਾ ਸਾਹਮਣਾ ਬੈਲਜੀਅਮ ਦੇ 16ਵਾਂ ਦਰਜਾ ਪ੍ਰਾਪਤ ਡੇਵਿਡ ਗੋਫਿਨ ਨਾਲ ਹੋਵੇਗਾ ਜਿਨ੍ਹਾਂ ਨੇ ਫਰਾਂਸ ਦੇ ਰਿਚਰਡ ਗਾਸਕੇਟ ਨੂੰ 6-3, 6-4 ਨਾਲ ਹਰਾਕੇ ਪਹਿਲੇ ਏ.ਟੀ.ਪੀ. ਮਾਸਟਰਸ 1000 ਫਾਈਨਲ 'ਚ ਪ੍ਰਵੇਸ਼ ਕੀਤਾ। ਮੇਦਵੇਦੇਵ ਨੇ ਅਪ੍ਰੈਲ 'ਚ ਮੋਂਟੇ ਕਾਰਲੋ 'ਚ ਜੋਕੋਵਿਚ ਖਿਲਾਫ ਪਿਛਲੇ ਮੁਕਾਬਲੇ 'ਚ ਵੀ ਜਿੱਤ ਹਾਸਲ ਕੀਤੀ ਸੀ। ਸਾਬਕਾ ਚੈਂਪੀਅਨ ਜੋਕੋਵਿਚ ਜੁਲਾਈ 'ਚ ਵਿੰਬਲਡਨ ਖਿਤਾਬ ਜਿੱਤਣ ਦੇ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਹੇ ਸਨ।

Tarsem Singh

This news is Content Editor Tarsem Singh