ਸਚਿਨ-ਸਹਿਵਾਗ ਨਹੀਂ ਸਗੋਂ ਇਸ ਭਾਰਤੀ ਕ੍ਰਿਕਟਰ ਤੋਂ ਖੌਫ ਖਾਂਦੀ ਸੀ ਪਾਕਿ ਟੀਮ

04/12/2020 3:48:48 PM

ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਆਫ ਸਪਿਨਰ ਸਕਲੈਨ ਮੁਸ਼ਤਾਕ ਨੇ ਦਾਅਵਾ ਕੀਤਾ ਹੈ ਕਿ ਭਾਰਤ ਖਿਲਾਫ ਮੈਚ ਤੋਂ ਪਹਿਲਾਂ ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ’ਤੇ ਨਹੀਂ ਸਗੋਂ ਧਾਕੜ ਸਪਿਨਰ ਅਨਿਲ ਕੁੰਬਲੇ ਨੂੰ ਲੈ ਕੇ ਚਰਚਾ ਹੁੰਦੀ ਸੀ। ਪਾਕਿਸਤਾਨ ਦੇ ਖਿਡਾਰੀ ਕੁੰਬਲੇ ਤੋਂ ਖੌਫ ਖਾਂਦੇ ਸੀ। ਸਕਲੈਨ ਨੇ ਆਪਣੇ ਯੂ. ਟਿਊਬ ਤੋਂ ਇਕ ਵੀਡੀਓ ਦੇ ਜ਼ਰੀਏ ਇਸ ਗੱਲ ਦਾ ਖੁਲਾਸਾ ਕੀਤਾ। ਸਕਲੈਨ ਨੇ ਕਿਹਾ ਕਿ ਪਾਕਿਸਤਾਨ ਦੇ ਬੱਲੇਬਾਜ਼ਾਂ ਨੂੰ ਕੁੰਬਲੇ ਤੋਂ ਡਰ ਲਗਦਾ ਸੀ ਅਤੇ ਉਹ ਉਸ ਤੋਂ ਖੌਫ ਖਾਂਦੇ ਸੀ। ਟੀਮ ਮੀਟਿੰਗ ਵਿਚ ਸਭ ਤੋਂ ਜ਼ਿਆਦਾ ਚਰਚਾ ਇਸ ਗੱਲ ’ਤੇ ਹੁੰਦੀ ਸੀ ਕਿ ਕੁੰਬਲੇ ਖਿਲਾਫ ਸਾਨੂੰ ਕਿਸ ਤਰ੍ਹਾਂ ਬੱਲੇਬਾਜ਼ੀ ਕਰਨੀ ਹੈ। ਕੁੰਬਲੇ ਹੌਲੀ ਵਿਕਟ ’ਤੇ ਸ਼ੇਨ ਵਾਰਨ ਅਤੇ ਮੁਰਲੀਧਰਨ ਤੋਂ ਵੀ ਜ਼ਿਆਦਾ ਖਤਰਨਾਕ ਗੇਂਦਬਾਜ਼ ਬਣ ਜਾਂਦੇ ਸੀ।

ਪਾਕਿਸਤਾਨ ਦੇ ਆਫ ਸਪਿਨਰ ਨੇ ਕਿਹਾ ਕਿ ਜਿਸ ਦਿੱਲੀ ਟੈਸਟ ਵਿਚ ਉਸ ਨੇ 10 ਵਿਕਟਾਂ ਲਈਆਂ, ਉਸ ਟੈਸਟ ਵਿਚ ਮੈਂ ਵੀ 5-5 ਵਿਕਟਾਂ ਲਈਆਂਸੀ ਪਰ ਮੈਨੂੰ ਵਿਕਟ ਲੈਣ ਦੇ ਲਈ ਕਾਫੀ ਮਿਹਨਤ ਕਰਨੀ ਪਈ ਸੀ। ਉਸ ਨੇ ਕਿਹਾ ਕਿ ਕੁੰਬਲੇ ਭਾਂਵੇ ਹੀ ਇਕ ਸਪਿਨਰ ਸੀ ਪਰ ਉਸ ਦੀ ਸੋਚ ਹਮਲਾਵਰ ਸੀ ਅਤੇ ਉਹ ਕਿਸੇ ਤੇਜ਼ ਗੇਂਦਬਾਜ਼ ਦੀ ਸੋਚ ਦੇ ਨਾਲ ਗੇਂਦਬਾਜ਼ੀ ਕਰਦੇ ਸੀ।

Ranjit

This news is Content Editor Ranjit