ਅਲਟੀਬਾਕਸ ਨਾਰਵੇ ਸ਼ਤਰੰਜ : ਦੁਨੀਆ ਦੇ ਟਾਪ-10 ਵਿਚਾਲੇ ਹੋਵੇਗੀ ਟੱਕਰ

06/02/2019 12:53:50 PM

ਸਪੋਰਟਸ ਡੈਸਕ : ਸਟਾਵਾਂਗਰ-ਨਾਰਵੇ ਵਿਚ ਵਿਸ਼ਵ ਦੇ ਚੋਟੀ ਦੇ 10 ਸ਼ਤਰੰਜ ਖਿਡਾਰੀਆਂ ਵਿਚਾਲੇ ਹੋਣ ਵਾਲੇ ਦੁਨੀਆ ਦੇ ਸਭ ਤੋਂ ਮਜ਼ਬੂਤ ਟੂਰਨਾਮੈਂਟ ਅਲਟੀਬਾਕਸ ਨਾਰਵੇ ਸ਼ਤਰੰਜ ਵਿਚ ਇਕ ਵਾਰ ਫਿਰ ਭਾਰਤ ਦਾ ਚੋਟੀ ਦਾ ਖਿਡਾਰੀ ਤੇ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਖੇਡਦਾ ਹੋਇਆ ਨਜ਼ਰ ਆਵੇਗਾ।ਪ੍ਰਤੀਯੋਗਿਤਾ 'ਚ ਦੁਨੀਆ ਭਰ ਦੀਆਂ ਨਜ਼ਰਾਂ ਹੋਣਗੀਆਂ ਮੇਜ਼ਬਾਨ ਦੇਸ਼ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ 'ਤੇ, ਜਿਹੜਾ ਲਗਾਤਾਰ ਖਿਤਾਬ ਜਿੱਤ ਕੇ ਆਪਣੀ ਖੇਡ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਲੈਅ ਵਿਚ ਨਜ਼ਰ ਆ ਰਿਹਾ ਹੈ ਤੇ ਆਲ ਟਾਈਮ ਰੇਟਿੰਗ ਹਾਸਲ ਕਰਨ ਦੇ ਆਪਣੇ ਹੀ ਰਿਕਾਰਡ ਨੂੰ ਤੋੜਣ ਦੇ ਨੇੜੇ ਹੈ।

ਹੋਰਨਾਂ ਖਿਡਾਰੀਆਂ ਵਿਚ ਵਿਸ਼ਵ ਨੰਬਰ-2 ਅਮਰੀਕਾ ਦੇ ਫੇਬਿਆਨੋ ਕਾਰੂਆਨਾ, ਚੀਨ ਦਾ ਡਿੰਗ ਲੀਰੇਨ ਤੇ ਯੂ ਯਾਂਗੀ, ਅਜਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ, ਫਰਾਂਸ ਦਾ ਮੈਕਸਿਮ ਲਾਗ੍ਰੇਵ, ਰੂਸ ਦਾ ਅਲੈਗਜ਼ੈਂਡਰ ਗ੍ਰੀਸਚੁਕ, ਅਰਮੀਨੀਆ ਦਾ ਲੇਵਾਨ ਅਰੋਨੀਅਨ ਤੇ ਅਮਰੀਕਾ ਦਾ ਵੇਸਲੀ ਸੋਅ ਨਜ਼ਰ ਆਉਣਗੇ। ਪ੍ਰਤੀਯੋਗਿਤਾ 3 ਜੂਨ ਤੋਂ 15 ਜੂਨ ਤਕ ਖੇਡੀ ਜਾਵੇਗੀ।