ਪਹਿਲਵਾਨ ਵਿਨੇਸ਼ ਲੌਰੀਅਸ ਐਵਾਰਡ ਲਈ ਨਾਮਜ਼ਦ

Friday, Jan 18, 2019 - 05:01 AM (IST)

ਨਵੀਂ ਦਿੱਲੀ— ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਤੇ ਜਕਾਰਤਾ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੂੰ ਵੱਕਾਰੀ ਲੌਰੀਅਸ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। 24 ਸਾਲਾ ਵਿਨੇਸ਼ ਇਸ ਵੱਕਾਰੀ ਐਵਾਰਡ ਲਈ ਨਾਮਜ਼ਦ ਕੀਤੀ ਜਾਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਵਿਨੇਸ਼ ਨੂੰ ਲੌਰੀਅਸ ਵਰਲਡ ਕਮਬੈਕ ਆਫ ਦਿ ਯੀਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਵਿਨੇਸ਼ ਇਸ ਪੁਰਸਕਾਰ ਵਿਚ ਗੋਲਫ ਲੀਜੈਂਡ ਟਾਈਗਰ ਵੁਡਸ ਨੂੰ ਚੁਣੌਤੀ ਦੇਵੇਗੀ।