ਟੀ20 ਟੀਮ ਤੋਂ ਬਾਹਰ ਕੀਤੇ ਜਾਣ ਦੀ ਚਿੰਤਾ ਨਹੀਂ ਹੈ : ਕੁਲਦੀਪ

09/21/2019 1:18:55 AM

ਨਵੀਂ ਦਿੱਲੀ— ਭਾਰਤ ਦੀ ਪਿਛਲੇ 2 ਟੀ-20 ਅੰਤਰਰਾਸ਼ਟਰੀ ਸੀਰੀਜ਼ਾਂ ਤੋਂ ਬਾਹਰ ਰਹਿਣ ਨਾਲ ਕੁਲਦੀਪ ਯਾਦਵ ਪ੍ਰੇਸ਼ਾਨ ਨਹੀਂ ਹੈ ਕਿਉਂਕਿ ਉਸਦਾ ਮੰਨਣਾ ਹੈ ਕਿ ਇਹ ਉਸਦੇ ਲਈ ਪੰਜ ਵਨ ਡੇ ਕ੍ਰਿਕਟ 'ਚ ਵਧੀਆ ਮੌਕਾ ਹੈ। ਕੁਲਦੀਪ ਨੂੰ ਵੈਸਟਇੰਡੀਜ਼ ਦੌਰੇ ਤੇ ਫਿਰ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਸੀਰੀਜ਼ ਦੇ ਲਈ ਟੀ-20 ਟੀਮ 'ਚ ਜਗ੍ਹਾ ਨਹੀਂ ਦਿੱਤੀ ਗਈ ਸੀ ਪਰ ਇਸ ਨਾਲ ਉਸਦਾ ਮਨੋਬਲ ਘੱਟ ਨਹੀਂ ਹੋਇਆ ਹੈ। ਕੁਲਦੀਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਤਕ ਮੈਂ ਸੀਮਿਤ ਓਵਰਾਂ ਦੇ ਫਾਰਮੇਟ 'ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਮੈਂ ਸਫੇਦ ਗੇਂਦ ਨਾਲ ਗੇਂਦਬਾਜ਼ੀ ਕਰਦੇ ਹੋਏ ਬਹੁਤ ਸਹਿਜ ਮਹਿਸੂਸ ਕਰਦਾ ਹਾਂ। ਮੈਂ ਪਿਛਲੇ 2 ਟੀ-20 ਸੀਰੀਜ਼ਾਂ ਦੇ ਲਈ ਨਹੀਂ ਚੁਣੇ ਜਾਣ ਤੋਂ ਚਿੰਤਤ ਨਹੀਂ ਹਾਂ। ਹੋ ਸਕਦਾ ਹੈ ਕਿ ਚੋਣਕਾਰਾਂ ਨੂੰ ਲੱਗਦਾ ਹੈ ਕਿ ਮੈਨੂੰ ਆਰਾਮ ਦੀ ਜ਼ਰੂਰ ਹੈ। ਹੋ ਸਕਦਾ ਹੈ ਕਿ ਟੀਮ ਨੂੰ ਕੁਝ ਬਦਲਾਵਾਂ ਦੀ ਜ਼ਰੂਰ ਲੱਗਦੀ ਹੋਵੇ। ਮੈਂ ਇਸ ਦਾ ਸਨਮਾਨ ਕਰਦਾ ਹਾਂ ਤੇ ਮੇਰੀ ਕੋਈ ਸ਼ਿਕਾਇਤ ਨਹੀਂ ਹੈ। ਮੈਂ ਇਸ ਨੂੰ ਟੈਸਟ ਮੈਚਾਂ 'ਚ ਵਧੀਆ ਪ੍ਰਦਰਸ਼ਨ ਕਰਨ ਦੇ ਮੌਕੇ ਦੇ ਤੌਰ 'ਤੇ ਦੇਖਦਾ ਹਾਂ। ਕੁਲਦੀਪ ਭਾਰਤ-ਏ ਟੀਮ ਦਾ ਹਿੱਸਾ ਸੀ ਜਿਸ ਨੇ ਸ਼ੁੱਕਰਵਾਰ ਨੂੰ ਮੈਸੁਰੂ 'ਚ ਦੱਖਣੀ ਅਫਰੀਕਾ-ਏ ਵਿਰੁੱਧ ਦੂਜਾ ਟੈਸਟ ਮੈਚ ਡਰਾਅ ਖੇਡਿਆ। ਉਸ ਨੇ ਦੱਖਣੀ ਅਫਰੀਕਾ ਦੀ ਇਕਮਾਤਰ ਪਾਰੀ 'ਚ 29 ਓਵਰਾਂ 'ਚ 121 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਉਸਦਾ ਮੰਨਣਾ ਹੈ ਕਿ ਹੁਣ ਕ੍ਰਿਕਟ ਜਗਤ 'ਚ ਕਲਾਈ ਦੇ ਸਪਿਨਰਾਂ ਦਾ ਦਬਦਬਾਅ ਹੈ।

Gurdeep Singh

This news is Content Editor Gurdeep Singh