ਟੀ-20 ਵਿਸ਼ਵ ਕੱਪ ਹੋਣ ਦੀ ਸੰਭਾਵਨਾ ਨਹੀਂ, ICC ਇਸ ਹਫਤੇ ਕਰੇ ਫੈਸਲਾ : ਟੇਲਰ

05/24/2020 2:47:28 PM

ਮੈਲਬੋਰਨ : ਸਾਬਕਾ ਆਸਟਰੇਲੀਆਈ ਕਪਤਾਨ ਮਾਰਕ ਟੇਲਰ ਨੂੰ ਨਹੀਂ ਲਗਦਾ ਕਿ ਅਕਤੂਬਰ-ਨਵੰਬਰ ਵਿਚ ਟੀ-20 ਵਿਸ਼ਵ ਕੱਪ ਦਾ ਆਯੋਜਨ ਹੋ ਸਕੇਗਾ ਅਤੇ ਉਹ ਚਾਹੁੰਦੇ ਹਨ ਕਿ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਇਸ ਹਫਤੇ ਆਪਣੀ ਬੋਰਡ ਬੈਠਕ ਵਿਚ ਇਸ 'ਤੇ ਫੈਸਲਾ ਕਰੇ। ਟੇਲਰ ਨੂੰ ਇਹ ਵੀ ਲਗਦਾ ਹੈ ਕਿ ਜੇਕਰ ਟੀ-20 ਵਿਸ਼ਵ ਕੱਪ ਦੀ ਵਿੰਡੋ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਹੁੰਦਾ ਹੈ ਤਾਂ ਆਸਟਰੇਲੀਆ ਨੂੰ ਭਾਰਤ ਵਿਚ ਹੋਣ ਵਾਲੀ ਇਸ ਦਿਲ ਖਿਚਵੀ ਲੀਗ ਵਿਚ ਹਿੱਸਾ ਲੈਣ ਲਈ ਉਸ ਦੇ ਬੋਰਡ ਤੋਂ ਮੰਜ਼ੂੀ ਮਿਲ ਜਾਵੇਗੀ। ਆਈ. ਸੀ. ਸੀ. 28 ਮਈ ਨੂੰ ਕੋਵਿਡ-19 ਮਹਾਮਾਰੀ ਨਾਲ ਸਬੰਧਤ ਕਈ ਮੁੱਦਿਆਂ 'ਤੇ ਚਰਚਾ ਦੇ ਲਈ ਬੈਠਕ ਕਰੇਗਾ, ਜਿਸ ਵਿਚ ਸੋਧੇ ਹੋਏ ਪ੍ਰੋਗਰਾਮ ਅਤੇ ਆਸਟਰੇਲੀਆ ਵਿਚ ਪੁਰਸ਼ ਟੀ-20 ਵਿਸ਼ਵ ਕੱਪ ਦੀ ਕਿਸਮਤ 'ਤੇ ਚਰਚਾ ਹੋਵੇਗੀ।

ਕ੍ਰਿਕਟ ਆਸਟਰੇਲੀਆ (ਸੀ. ਏ.) ਦੇ ਸਾਬਕਾ ਨਿਰਦੇਸ਼ਕ ਟੇਲਰ ਨੇ 'ਨਾਈਨ ਨੈਟਵਰਕ' ਤੋਂ ਕਿਹਾ ਕਿ ਵਿਸ਼ਵ ਕੱਪ ਅਕਤੂਬਰ ਵਿਚ ਯੋਜਨਾ ਮੁਤਾਬਕ ਆਯੋਜਿਤ ਨਹੀਂ ਹੋ ਸਕੇਗਾ। ਅਕਤੂਬਰ ਜਾਂ ਨਵੰਬਰ ਵਿਚ ਵਿਸ਼ਵ ਪੱਧਰੀ ਟੂਰਨਾਮੈਂਟ ਨੂੰ ਕਰਾਉਣਾ ਸਹੀ ਹੋਵੇਗਾ? ਉਸ ਨੇ ਕਿਹਾ ਕਿ ਜੇਕਰ ਇਸ 'ਤੇ ਫੈਸਲਾ ਇਸ ਹਫਤੇ ਹੋ ਜਾਵੇਗਾ ਤਾਂ ਇਹ ਸ਼ਾਇਦ ਚੰਗਾ ਹੋਵੇਗਾ। ਕਿਉਂਕਿ ਤਦ ਹਰ ਕੋਈ ਯੋਜਨਾ ਬਣਾਉਣਾ ਸ਼ੁਰੂ ਕਰ ਸਕਦਾ ਹੈ ਅਤੇ ਅਸੀਂ ਇੱਥੇ ਬੈਠੇ ਹੋਏ ਇਹ ਕਹਿਣਾ ਬੰਦ ਕਰ ਸਕਦੇ ਹਨ ਕਿ ਜੇਕਰ ਅਜਿਹਾ ਹੁੰਦਾ ਹੈ ਪਰ ਜਾਂ ਸ਼ਾਇਦ। ਸੀ. ਏ. ਦੇ ਮੁੱਖ ਕਾਰਜਕਾਰੀ ਕੇਵਿਨ ਰਾਬਰਟਸ ਕਹਿ ਚੁੱਕੇ ਹਨ ਕਿ ਸ਼ਾਇਦ ਟੀ-20 ਵਿਸ਼ਵ ਕੱਪ ਦੀ ਕਿਸਮਤ 'ਤੇ ਫੈਸਲਾ ਅਗਸਤ ਤਕ ਨਹੀਂ ਆਵੇਗਾ ਪਰ ਦੁਨੀਆ ਭਰ ਵਿਚ ਖਿਡਾਰੀ ਅਤੇ ਪ੍ਰਸ਼ਾਸਕ ਕੁਝ ਪੱਕਾ ਚਾਹੁੰਦੇ ਹਨ ਅਤੇ ਕਈਆਂ ਨੇ ਭਵਿੱਖਬਾਣੀ ਕੀਤੀ ਹੈ ਕਿ 16 ਟੀਮਾਂ ਦਾ ਟੂਰਨਾਮੈਂਟ ਜਲਦੀ ਹੀ ਮੁਲਤਵੀ ਹੋ ਜਾਵੇਗਾ।

Ranjit

This news is Content Editor Ranjit