ਆਸਟਰੇਲੀਆਈ ਓਪਨ ਟੈਨਿਸ ਦੇ ਸਿੰਗਲ ''ਚ ਨਹੀਂ ਖੇਡੇਗਾ ਕੋਈ ਭਾਰਤੀ

01/14/2017 2:04:38 PM

ਮੈਲਬੋਰਨ/ ਬਿਓਰੋ—ਜਨਵਰੀ ਦੇ ਆਖਰੀ ਪੰਦਰਵਾੜੇ ''ਚ ਮੈਲਬੋਰਨ ਵਿਖੇ ਜੁੜਨ ਵਾਲੇ ਟੈਨਿਸ ਦੇ ਮਹਾਕੁੰਭ ਆਸਟਰੇਲੀਆਈ ਓਪਨ ਦੇ ਸਿੰਗਲ ਮੁਕਾਬਲਿਆਂ ''ਚ ਇਸ ਵਾਰ ਕੋਈ ਭਾਰਤੀ ਖਿਡਾਰੀ ਦਿਖਾਈ ਨਹੀਂ ਦੇਵੇਗਾ। ਭਾਰਤ ਦੇ ਯੂਕੀ ਭਾਂਬਰੀ ਸ਼ਨੀਵਾਰ ਨੂੰ ਕੁਆਲੀਫਾਇੰਗ ਮੈਚ ਦੇ ਅੰਤਿਮ ਦੌਰ ''ਚ ਅਮਰੀਕਾ ਦੇ ਖਿਡਾਰੀ ਅਰਨੈਸਟੋ ਐਸਕੋਬੇਡੋ ਤੋਂ ਦੋ ਘੰਟੇ ਛੇ ਮਿੰਟ ਤੱਕ ਚੱਲੇ ਮੁਕਾਬਲੇ ''ਚ 7-6, 2-6, 4-6, ਨਾਲ ਹਾਰ ਗਏ। ਭਾਰਤ ਦੇ ਸਾਂਕੇਤ ਮਾਏਨੇਨੀ ਕੁਆਲੀਫਾਇੰਗ ਦੌਰ ਦੇ ਪਹਿਲੇ ਗੇੜ ''ਚ ਹੀ ਹਾਰ ਗਏ ਸਨ। ਹੁਣ ਭਾਰਤ ਦੀ ਆਸ ਡਬਲਜ਼ ਮੁਕਾਬਲਆਿਂ ''ਚ ਹੀ ਬਚੀ ਹੈ, ਜਿੱਥੇ ਭਾਰਤ ਵਲੋਂ ਸਾਨੀਆ ਮਿਰਜਾ, ਲੀਐਂਡਰ ਪੇਸ, ਰੋਹਨ ਬੋਪੰਨਾ, ਪੁਰਵ ਰਾਜਾ ਅਤੇ ਦਿਵਿਜ ਸ਼ਰਣ ਹੀ ਆਪਣੀ ਕਿਸਮਤ ਅਜਮਾਉਣਗੇ। ਜ਼ਿਕਰਯੋਗ ਹੈ ਕਿ 2016 ''ਚ ਹੋਏ ਆਸਟੇਲੀਆਈ ਓਪਨ ''ਚ ਚਾਰ ਕਰੋੜ ਚਾਲੀ ਲੱਖ ਡਾਲਰ ਦੇ ਇਨਾਮ ਵੰਡੇ ਗਏ ਸਨ। ਇਸ ਵਾਰ ਇਹ ਇਨਾਮੀ ਰਾਸ਼ੀ ਹੋਰ ਵਧਾਈ ਜਾ ਸਕਦੀ ਹੈ। ਵਿਸ਼ਵ ਭਰ ਦੇ ਚੋਟੀ ਦੇ ਖਿਡਾਰੀਆਂ ਦੀਆਂ ਇਸ ਗਰੈਂਡਸਲੈਮ ਟੂਰਨਾਮੈਂਟ ''ਤੇ ਨਜ਼ਰਾਂ ਲੱਗੀਆਂ ਹੁੰਦੀਆਂ ਹਨ।