ਕਿਸੇ ਭਾਰਤੀ ਕਬੱਡੀ ਟੀਮ ਨੂੰ ਪਾਕਿ ਜਾਣ ਦੀ ਆਗਿਆ ਨਹੀਂ ਦਿੱਤੀ :IOA

02/10/2020 11:46:52 PM

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਵਿਸ਼ਵ ਪੱਧਰ ਦੇ ਟੂਰਨਾਮੈਂਟ ਦੇ ਲਈ ਕਿਸੇ ਵੀ ਕਬੱਡੀ ਟੀਮ ਨੂੰ ਪਾਕਿਸਤਾਨ ਦੌਰੇ 'ਤੇ ਮੰਜੂਰੀ ਨਹੀਂ ਦਿੱਤੀ ਹੈ। ਚੈਂਪੀਅਨਸ਼ਿਪ 'ਚ ਹਿੱਸਾ ਲੈਣ ਦੇ ਲਈ ਭਾਰਤ ਤੋਂ ਦਲ ਸ਼ਨੀਵਾਰ ਨੂੰ ਬਾਹਗਾ ਬਾਰਡਰ ਰਾਹੀ ਲਾਹੌਰ ਪਹੁੰਚੇ, ਜਿਸਦਾ ਆਯੋਜਨ ਪਹਿਲੀ ਬਾਰ ਪਾਕਿਸਤਾਨ 'ਚ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਸੋਮਵਾਰ ਨੂੰ ਲਾਹੌਰ ਦੇ ਪੰਜਾਬ ਫੁੱਟਬਾਲ ਸਟੇਡੀਅਮ 'ਚ ਸ਼ੁਰੂ ਹੋਇਆ। ਇਸ ਦੇ ਕੁਝ ਮੈਚ ਫੈਸਲਾਬਾਦ ਤੇ ਗੁਜਰਾਤ (ਪਾਕਿਸਤਾਨ) 'ਚ ਖੇਡੇ ਜਾਣਗੇ। ਖੇਡ ਮੰਤਰਾਲੇ ਦੇ ਸੂਰਤ ਨੇ ਕਿਹਾ ਕਿ ਸਰਕਾਰ ਨੇ ਕਿਸੇ ਵੀ ਖਿਡਾਰੀ ਨੂੰ ਟੂਰਨਾਮੈਂਟ ਦੇ ਲਈ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਹੈ। ਆਈ. ਓ. ਏ. ਨੇ ਵੀ ਕਿਹਾ ਹੈ ਕਿ ਉਸ ਨੇ ਕਿਸੇ ਵੀ ਭਾਰਤੀ ਟੀਮ ਨੂੰ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਹੈ। ਆਈ. ਓ. ਏ. ਪ੍ਰਧਾਨ ਨਰਿੰਦਰ ਬੱਤਰਾ ਨੇ ਕਿਹਾ ਕਿ 'ਇੰਡੀਅਨ ਐਮੇਚੂਰ ਕਬੱਡੀ ਮਹਾਸੰਘ' ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਸ ਨੇ ਕਿਸੇ ਵੀ ਟੀਮ ਨੂੰ ਪਾਕਿਸਤਾਨ ਦੌਰੇ ਦੀ ਮੰਜੂਰੀ ਨਹੀਂ ਦਿੱਤੀ ਤੇ ਆਈ. ਓ. ਏ. ਨੇ ਵੀ ਅਜਿਹੇ ਦੌਰੇ ਦੇ ਲਈ ਮੰਜੂਰੀ ਨਹੀਂ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਖੇਡ ਮੰਤਰਾਲੇ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਨੇ ਕੋਈ ਪ੍ਰਵਾਨਗੀ ਨਹੀਂ ਦਿੱਤੀ ਹੈ। ਇਸ ਲਈ ਅਸੀਂ ਅਸਲ 'ਚ ਨਹੀਂ ਜਾਣਦੇ ਹਾਂ ਕਿ ਪਾਕਿਸਤਾਨ ਦੌਰੇ 'ਤੇ ਕੌਣ ਗਿਆ ਹੈ। ਆਈ. ਓ. ਏ. ਤੇ ਸਰਕਾਰ ਦੀ ਮੰਜੂਰੀ ਦੇ ਬਿਨ੍ਹਾ ਕੋਈ ਵੀ ਭਾਰਤ ਦੇ ਨਾਂ ਦਾ ਉਪਯੋਗ ਨਹੀਂ ਕਰ ਸਕਦਾ ਹੈ।

Gurdeep Singh

This news is Content Editor Gurdeep Singh