ਵਿੰਡੀਜ਼ ਦੌਰੇ ਲਈ ਭਾਰਤੀ ਮਹਿਲਾ ਟੀਮ ''ਚ ਬਦਲਾਅ ਨਹੀਂ

09/27/2019 8:51:22 PM

ਨਵੀਂ ਦਿੱਲੀ- ਭਾਰਤੀ ਮਹਿਲਾ ਟੀਮ ਚੋਣ ਕਮੇਟੀ ਨੇ ਵੈਸਟਇੰਡੀਜ਼ ਵਿਰੁੱਧ 1 ਨਵੰਬਰ ਤੋਂ ਐਂਟੀਗਾ ਵਿਚ ਸ਼ੁਰੂ ਹੋਣ ਵਾਲੀ ਵਨ ਡੇ ਤੇ ਟੀ-20 ਲੜੀ ਲਈ ਰਾਸ਼ਟਰੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ। ਐਂਟੀਗਾ ਵਿਚ ਹੋਣ ਵਾਲੇ ਤਿੰਨ ਵਨ ਡੇ ਮੈਚਾਂ ਲਈ ਸਿਰਫ ਸੁਸ਼ਮਾ ਵਰਮਾ ਨੂੰ 16ਵੀਂ ਮੈਂਬਰ ਦੇ ਰੂਪ ਵਿਚ ਜੋੜਿਆ ਗਿਆ ਹੈ। ਭਾਰਤ ਨੇ ਦੱਖਣੀ ਅਫਰੀਕਾ ਵਿਰੁੱਧ ਵਡੋਦਰਾ ਵਿਚ 9 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਘਰੇਲੂ ਵਨ ਡੇ ਲੜੀ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ।

Gurdeep Singh

This news is Content Editor Gurdeep Singh