ਭਾਰਤ - ਆਸਟਰੇਲੀਆ ਵਰਗਾ ਕੋਈ ਵੀ ਵੱਡਾ ਟੈਸਟ ਮੈਚ ਦਰਸ਼ਕਾਂ ਦੇ ਬਿਨਾਂ ਸ਼ਾਨਦਾਰ ਨਹੀਂ ਲੱਗਦਾ : ਟੇਲਰ

06/29/2020 3:02:45 AM

ਮੈਲਬੋਰਨ– ਸਾਬਕਾ ਕਪਤਾਨ ਮਾਰਕ ਟੇਲਰ ਨੇ ਕਿਹਾ ਹੈ ਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਬਾਕਸਿੰਗ ਡੇਅ ਟੈਸਟ ਵਰਗਾ ਕੋਈ ਵੀ ‘ਵੱਡਾ’ ਮੈਚ ਦਰਸ਼ਕਾਂ ਦੇ ਨਾਲ ਖਚਾਖਚ ਭਰੇ ਸਟੇਡੀਅਮ ਵਿਚ ਖੇਡਿਆ ਜਾਣਾ ਚਾਹੀਦਾ ਹੈ ਤੇ ਵਿਕਟੋਰੀਆ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਮੈਚ ਨੂੰ ਮੈਲਬੋਰਨ ਕ੍ਰਿਕਟ ਕਲੱਬ (ਐੱਮ. ਸੀ. ਜੀ.) ਵਿਚੋਂ ਹਟਾਉਣ ਵਿਚ ਝਿਝਕਣਾ ਨਹੀਂ ਚਾਹੀਦੀ ਹੈ। ਟੇਲਰ ਨੇ ਕਿਹਾ ਕਿ ਪਰਥ ਦਾ ਆਪਟਸ  ਸਟੇਡੀਅਮ ਤੇ ਐਡੀਲੇਡ ਓਵਲ, ਜਿੱਥੇ ਸਥਿਤੀ ਕੰਟਰੋਲ ਵਿਚ ਹੈ, ਇਸ ਵੱਕਾਰੀ ਟੈਸਟ ਦੀ ਮੇਜ਼ਬਾਨੀ ਦਾ ਅਧਿਕਾਰ ਹਾਸਲ ਕਰਨ ਦੀ ਦੌੜ ਵਿਚ ਸ਼ਾਮਲ ਹਨ। ਪਿਛਲੇ ਕੁਝ ਦਿਨਾਂ ਵਿਚ ਵਿਕਟੋਰੀਆ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਇਜ਼ਾਫਾ ਹੋਇਆ ਹੈ, ਜਿਸ ਨਾਲ ਮੈਲਬੋਰਨ ਦੇ ਕੁਝ ਹਿੱਸਿਆਂ ਵਿਚ ਲਾਕਡਾਊਨ ਲਾਗੂ ਕੀਤਾ ਜਾ ਸਕਦਾ ਹੈ। ਟੇਲਰ ਨੇ ਕਿਹਾ,‘‘ ਕੀ ਇਸ ਨੂੰ ਦੂਜੀ ਜਗ੍ਹਾ ਆਯੋਜਿਤ ਕੀਤਾ ਜਾ ਸਕਦਾ ਹੈ? ਬੇਸ਼ੱਕ, ਆਸਟਰੇਲੀਆ ਵਿਚ ਜੋ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਕ੍ਰਿਸਮਸ ਤਕ ਸ਼ਾਇਦ ਐੱਮ. ਸੀ. ਜੀ. ਵਿਚ 10 ਜਾਂ 20 ਹਜਾ਼ਰ ਲੋਕਾਂ ਦੀ ਹੀ ਮੇਜ਼ਬਾਨੀ ਹੋ ਸਕੇ, ਜਿਹੜੀ ਆਸਟਰੇਲੀਆ ਤੇ ਭਾਰਤ ਵਰਗੇ ਵੱਡੇ ਟੈਸਟ ਲਈ ਕਾਫੀ ਚੰਗੀ ਨਹੀਂ ਲੱਗੇਗੀ।’’

Gurdeep Singh

This news is Content Editor Gurdeep Singh