ਈਡਨ ਗਾਰਡਨਜ਼ ਦੀ ਫਲਡ ਲਾਈਟ ਦੀ ਖਰਾਬੀ ''ਤੇ ਭੜਕੇ ਨਿਤੀਸ਼ ਰਾਣਾ, ਕਹੀ ਇਹ ਵੱਡੀ ਗੱਲ

03/25/2019 11:57:36 AM

ਕੋਲਕਾਤਾ— ਕੋਲਕਾਤਾ ਨਾਈਟ ਰਾਈਡਰਜ਼ ਦੇ ਐਤਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2019) ਦੇ ਮੈਚ ਦੌਰਾਨ ਇਕ ਫਲਡ ਲਾਈਟ ਦੇ ਸ਼ਾਰਟ ਸਰਕਟ ਕਾਰਨ ਬੰਦ ਹੋਣ ਨਾਲ 12 ਮਿੰਟ ਤਕ ਖੇਡ ਰੋਕਣਾ ਪਿਆ। ਕੇ.ਕੇ.ਆਰ. ਦੇ ਬੱਲੇਬਾਜ਼ ਨਿਤੀਸ਼ ਰਾਣਾ ਨੇ ਆਪਣੇ ਆਊਟ ਹੋਣ ਲਈ ਬੱਤੀ ਦੇ ਚਲੇ ਜਾਣ ਨੂੰ ਜ਼ਿੰਮੇਵਾਰ ਠਹਿਰਾਇਆ। ਇਹ ਘਟਨਾ 7 ਵਜ ਕੇ 18 ਮਿੰਟ 'ਤੇ ਹੋਈ ਜਦੋਂ ਸਨਰਾਈਜ਼ਰਜ਼ ਦੇ ਰਾਸ਼ਿਦ ਖਾਨ 16ਵੇਂ ਓਵਰ ਦੀ ਤੀਜੀ ਗੇਂਦ ਕਰਾਉਣ ਦੀ ਤਿਆਰੀ ਕਰ ਰਹੇ ਸਨ।

ਰਾਣਾ ਨੇ ਕੇ.ਕੇ.ਆਰ. ਦੀ 6 ਵਿਕਟਾਂ ਨਾਲ ਜਿੱਤ ਦੇ ਬਾਅਦ ਪ੍ਰੈਸ ਕਾਨਫਰੰਸ 'ਚ ਕਿਹਾ, ''ਮੈਨੂੰ ਪਤਾ ਹੀ ਨਹੀਂ ਲੱਗਾ ਕਿ ਅਜਿਹਾ ਹੋਇਆ ਹੈ। ਅਚਾਨਕ ਮੇਰੀ ਰਣਨੀਤੀ 'ਤੇ ਰੁਕਾਵਟ ਆ ਗਈ। ਜਦੋਂ ਮੈਂ ਡਰੈਸਿੰਗ ਰੂਮ 'ਚ ਆਇਆ ਤਾਂ ਮੈਂ ਆਪਣੀ ਲੈਅ ਗੁਆ ਦਿੱਤੀ।'' ਉਨਾਂ ਕਿਹਾ, ''ਬ੍ਰੇਕ ਕਾਰਨ ਮੈਂ ਰੱਖਿਆਤਮਕ ਹੋ ਗਿਆ। ਜੇਕਰ ਬ੍ਰੇਕ ਨਹੀਂ ਹੁੰਦਾ ਤਾਂ ਮੈਚ ਮੈਚ ਨੂੰ ਖਤਮ ਕਰ ਸਕਦਾ ਸੀ।'' ਸੁਨੀਲ ਨਾਰਾਇਣ ਦੀ ਉਂਗਲ 'ਚ ਸੱਟ ਕਾਰਨ ਰਾਣਾ ਨੂੰ ਕ੍ਰਿਸ ਲਿਨ ਦੇ ਨਾਲ ਪਾਰੀ ਦਾ ਆਗਾਜ਼ ਕਰਨ ਭੇਜਿਆ ਗਿਆ ਸੀ। ਉਨ੍ਹਾਂ ਨੇ ਕੇ.ਕੇ.ਆਰ. ਨੂੰ ਮੈਚ 'ਚ ਬਣਾਏ ਰਖਿਆ ਪਰ ਰਾਸ਼ਿਦ ਨੇ ਬ੍ਰੇਕ ਦੇ ਬਾਅਦ ਆਪਣੀ ਪਹਿਲੀ ਹੀ ਗੇਂਦ 'ਤੇ ਉਨ੍ਹਾਂ ਨੂੰ ਐੱਲ.ਬੀ.ਡਬਲਿਊ ਕਰ ਦਿੱਤਾ।

Tarsem Singh

This news is Content Editor Tarsem Singh