ਨਿਸ਼ਿਤਾ ਮਦਾਨ ਐੱਲ. ਪੀ. ਜੀ. ਏ. ਕੁਆਲੀਫ਼ਾਇੰਗ ਟੂਰਨਾਮੈਂਟ ਦੇ ਚੋਟੀ ਦੇ 20 ’ਚ

08/22/2021 6:09:21 PM

ਰੈਂਚੋ ਮਿਰਾਜ— ਭਾਰਤੀ ਗੋਲਫ਼ਰ ਨਿਸ਼ਿਤਾ ਮਦਾਨ ਨੇ ਇਵਨ ਪਾਰ 72 ਦਾ ਕਾਰਡ ਖੇਡ ਕੇ ਐੱਲ. ਪੀ. ਜੀ. ਏ. ਕੁਆਲੀਫਾਇੰਗ ਟੂਰਨਾਮੈਂਟ ਦੇ ਪਹਿਲੇ ਪੜਾਅ ’ਚ ਚੋਟੀ ਦੇ 20 ’ਚ ਜਗ੍ਹਾ ਬਣਾਏ ਰੱਖੀ। ਐਰੀਜ਼ੋਨਾ ’ਚ ਚਾਰ ਵਾਰ ਕੈਕਟਸ ਟੂਰ ਜਿੱਤਣ ਵਾਲੀ 23 ਸਾਲਾ ਨਿਸ਼ਿਤਾ ਪਹਿਲੇ 10 ਹੋਲ ਦੇ ਬਾਅਦ ਤਿੰਨ ਅੰਡਰ ’ਤੇ ਸੀ। ਉਸ ਸਮੇਂ ਉਹ ਚੋਟੀ ਦੇ 10 ’ਚ ਸ਼ਾਮਲ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ 11ਵੇਂ, 12ਵੇਂ ਤੇ 18ਵੇਂ ਹੋਲ ’ਚ ਬੋਗੀ ਕੀਤੀ।

ਭਾਰਤ ਦੀਆਂ ਤਿੰਨ ਹੋਰ ਗੋਲਫ਼ਰ ਨਿਕਿਤਾ ਅਰਜੁਨ (77-74-69), ਸਾਨੀਆ ਸ਼ਰਮਾ (78-73-73) ਤੇ ਸ਼ਰਮਿਲਾ ਨਿਕੋਲੇਟ (76-77-73) ਦਾ ਪ੍ਰਦਰਸ਼ਨ ਹਾਲਾਂਕਿ ਚੰਗਾ ਨਹੀਂ ਰਿਹਾ ਤੇ ਉਹ 54 ਹੋਲ ਦੇ ਬਾਅਦ ਕੱਟ ਤੋਂ ਖੁੰਝ ਗਈਆਂ। ਇਸ ਟੂਰਨਾਮੈਂਟ ’ਚ ਚੋਟੀ ਦੇ 95ਵੇਂ ’ਚ ਜਗ੍ਹਾ ਬਣਾਉਣ ਵਾਲੇ ਖਿਡਾਰੀ ਦੂਜੇ ਪੜਾਅ ’ਚ ਪ੍ਰਵੇਸ਼ ਕਰਨਗੇ ਜੋ 21 ਤੋਂ 24 ਅਕਤੂਬਰ ਵਿਚਾਲੇ ਖੇਡਿਆ ਜਾਵੇਗਾ।

Tarsem Singh

This news is Content Editor Tarsem Singh