15 ਸਾਲਾ ਬੈਸੋਇਆ ਨੇ ਰਚਿਆ ਇਤਿਹਾਸ, ''ਪਰਫੈਕਟ 10'' ਦਾ ਅੰਕੜਾ ਛੂਹ ਕੇ ਕੁੰਬਲੇ ਦੀ ਕੀਤੀ ਬਰਾਬਰੀ

Thursday, Nov 07, 2019 - 01:11 PM (IST)

ਸਪੋਰਟਸ ਡੈਸਕ— ਵਿਜੇ ਮਰਚੈਂਟ ਟਰਾਫੀ ਅੰਡਰ-16 ਕ੍ਰਿਕਟ ਟੂਰਨਾਮੈਂਟ ਦੇ ਮੌਜੂਦਾ ਸੀਜ਼ਨ ਭਾਵ 2019-20 'ਚ ਬੁੱਧਵਾਰ ਨੂੰ ਨਿਰਦੇਸ਼ ਬੈਸੋਇਆ ਨੇ ਇਤਿਹਾਸ ਰਚ ਦਿੱਤਾ। 15 ਸਾਲ ਦੇ ਨਿਰਦੇਸ਼ ਨੇ ਨਾਗਾਲੈਂਡ ਦੀ ਪਹਿਲੀ ਪਾਰੀ ਦੇ ਸਾਰੇ 10 ਬੱਲੇਬਾਜ਼ਾਂ ਨੂੰ ਪਵੇਲੀਅਨ ਦੀ ਰਾਹ ਦਿਖਾਈ। ਅਜਿਹਾ ਕਰਕੇ ਉਨ੍ਹਾਂ ਅਨਿਲ ਕੁੰਬਲੇ ਦੇ 20 ਸਾਲ ਪੁਰਾਣੇ ਰਿਕਾਰਡ ਦੀ ਕੀਤੀ ਬਰਾਬਰੀ। ਭਾਰਤੀ ਟੀਮ ਦੇ ਕਪਤਾਨ ਅਤੇ ਕੋਚ ਰਹਿ ਚੁੱਕੇ ਕੁੰਬਲੇ ਨੇ 7 ਫਰਵਰੀ 1999 'ਚ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ (ਪੁਰਾਣਾ ਨਾਂ ਫਿਰੋਜ਼ਸ਼ਾਹ ਕੋਟਲਾ ਮੈਦਾਨ) 'ਚ ਪਾਕਿਸਤਾਨ ਖਿਲਾਫ ਟੈਸਟ ਮੈਚ 'ਚ 10 ਵਿਕਟਾਂ ਹਾਸਲ ਕਰਕੇ ਇੰਗਲੈਂਡ ਦੇ ਜਿਮ ਲੇਕਰ ਦੇ ਰਿਕਾਰਡ ਦੀ ਬਰਾਬਰੀ ਕੀਤੀਸੀ। ਜਿਮ ਲੇਕਰ ਨੇ 1956 'ਚ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਆਸਟਰੇਲੀਆ ਖਿਲਾਫ ਮੈਚ 'ਚ ਪਾਰੀ ਦੇ ਸਾਰੇ 10 ਵਿਕਟ ਆਪਣੇ ਨਾਂ ਕੀਤੇ ਸਨ।

ਬੈਸੋਇਆ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਮੇਰਠ ਦੇ ਰਹਿਣ ਵਾਲੇ ਹਨ, ਪਰ ਉਹ ਮੇਘਾਲਿਆ ਵੱਲੋਂ ਗੈਸਟ ਪਲੇਅਰ 'ਤੇ ਤੌਰ 'ਤੇ ਖੇਡਦੇ ਹਨ। ਉਨ੍ਹਾਂ ਨੇ 21 ਓਵਰ 'ਚ 51 ਦੌੜਾਂ ਦੇ ਕੇ 10 ਵਿਕਟ ਆਪਣੇ ਨਾਂ ਕੀਤੇ। ਉਨ੍ਹਾਂ ਨੇ 21 'ਚੋਂ 10 ਓਵਰ ਮੇਡਨ 'ਚ ਕਰਾਏ। 10 ਵਿਕਟ ਲੈਣ ਦੀ ਅਨੋਖੀ ਉਪਬਲਧੀ ਆਪਣੇ ਨਾਂ ਕਰਨ ਦੇ ਬਾਅਦ ਬੈਸੋਇਆ ਨੇ ਦੱਸਿਆ, ''ਇਹ ਅਜੇ ਤਕ ਮੈਨੂੰ ਰੋਮਾਂਚਿਤ ਕਰ ਰਿਹਾ ਹੈ। ਅਨਿਲ ਕੁੰਬਲੇ ਨੇ ਜਦੋਂ 10 ਵਿਕਟਾਂ ਲੈਣ ਦਾ ਕਮਾਲ ਕੀਤਾ ਸੀ, ਉਦੋਂ ਮੈਂ ਪੈਦਾ ਵੀ ਨਹੀਂ ਹੋਇਆ ਸੀ, ਪਰ ਮੈਂ ਉਸ ਰਿਕਾਰਡ ਬਾਰੇ ਬਹੁਤ ਸੁਣਿਆ ਸੀ। ਮੈਂ ਹਮੇਸ਼ਾ ਤੋਂ ਕੁਝ ਅਜਿਹਾ ਹੀ ਕਰਨਾ ਚਾਹੁੰਦਾ ਸੀ, ਪਰ ਕਦੀ ਅਜਿਹਾ ਨਹੀਂ ਸੋਚਿਆ ਸੀ, ਕਿ ਮੇਰੀ ਜ਼ਿੰਦਗੀ 'ਚ ਅਜਿਹਾ ਹੋਵੇਗਾ। ਮੈਂ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਹੈ ਅਤੇ ਉਹ ਵੀ ਮੇਰੀ ਤਰ੍ਹਾਂ ਭਾਵੁਕ ਹਨ।''

Tarsem Singh

This news is Content Editor Tarsem Singh