IPL ਤੋਂ ਪਹਿਲਾਂ ਚਮਕਿਆ KKR ਦਾ ਇਹ ਬੱਲੇਬਾਜ਼, ਇਕ ਓਵਰ 'ਚ ਠੋਕੇ 5 ਛੱਕੇ

03/13/2019 12:39:24 PM

ਨਵੀਂ ਦਿੱਲੀ- ਆਈ.ਪੀ. ਐੱਲ ਸੀਜਨ 12 ਦੀ ਸ਼ੁਰੂਆਤ 23 ਮਾਰਚ ਨੂੰ ਹੋਵੇਗੀ, ਪਰ ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਇਡਰਸ ਦੇ ਇਕ ਬਲੇਬਾਜ਼ ਨੇ ਤੂਫਾਨੀ ਪਾਰੀ ਖੇਡ ਕੇ ਸਭ ਦਾ ਧਿਆਨ ਆਪਣੀ ਵੱਲ ਆਕਰਸ਼ਿਤ ਕਰ ਲਿਆ ਹੈ।  ਜੀ, ਹਾਂ ਅਸੀਂ ਗੱਲ ਕਰ ਕਰ ਰਹੇ ਹਾਂ ਸੈਯਦ ਮੁਸ਼ਤਾਕ ਅਲੀ ਟਰਾਫੀ 'ਚ ਮਹਾਰਾਸ਼ਟਰ ਨਾਲ ਖੇਲ ਰਹੇ ਨਿਖਿਲ ਨਾਇਕ ਦੀ। ਮਹਾਰਾਸ਼ਟਰ ਨੇ ਮੰਗਲਵਾਰ ਨੂੰ ਰੇਲਵੇ ਨੂੰ ਹਰਾ ਕੇ ਟੂਰਨਾਮੈਂਟ ਦੇ ਫਾਈਨਲ 'ਚ ਐਂਟਰੀ ਕਰ ਲਿਆ। ਮਹਾਰਾਸ਼ਟਰ ਦੀ ਜਿੱਤ ਦੇ ਹੀਰੋ ਵਿਕਟਕੀਪਰ ਨਿਖਿਲ ਰਹੇ ਜਿਨ੍ਹਾਂ ਨੇ ਇਕ ਓਵਰ 'ਚ ਲਗਾਤਾਰ 5 ਛੱਕੇ ਜੜੇ।

ਇੰਦੌਰ ਦੇ ਹੋਲਕਰ ਸਟੇਡੀਅਮ 'ਚ 24 ਸਾਲ ਦੇ ਨਿਖਿਲ ਨੇ ਮਹਾਰਾਸ਼ਟਰ ਦੀ ਪਾਰੀ ਦੇ ਆਖਰੀ ਓਵਰ 'ਚ 5 ਛੱਕੇ ਮਾਰਨ ਦਾ ਕਾਰਨਾਮਾ ਕੀਤਾ। ਇਸ ਵਾਰ ਆਈ.ਪੀ.ਐੱਲ 'ਚ KKR ਟੀਮ 'ਚ ਮੌਕੇ ਦਾ ਇੰਤਜ਼ਾਰ ਕਰ ਰਹੇ ਨਿਖਿਲ ਨੇ ਰੇਲਵੇ ਦੇ ਮੀਡੀਅਮ ਪੇਸਰ ਅਮਿਤ ਮਿਸ਼ਰਾ ਦੇ ਓਵਰ 'ਚ ਧੁੰਮ ਮਚਾ ਦਿੱਤੀ। ਉਹ ਚੌਥੀ ਗੇਂਦ 'ਤੇ ਚੂਕ ਗਏ, ਨਹੀਂ ਤਾਂ ਇਕ ਓਵਰ ਦੀ ਸਾਰੇ ਗੇਂਦਾਂ 'ਤੇ ਛੱਕੇ ਲਗਾਉਣ 'ਚ ਕਾਮਯਾਬ ਹੋ ਜਾਂਦੇ।  ਨਿਖਿਲ ਨੇ 58 ਗੇਂਦਾਂ 'ਚ ਨਾਬਾਦ 95 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 8 ਛੱਕੇ ਤੇ 4 ਚੌਕੇ ਸ਼ਾਮਿਲ ਰਹੇ।
ਜਿੱਤ 'ਚ ਨਿਭਾਈ ਅਹਿਮ ਭੂਮਿਕਾ
ਮਹਾਰਾਸ਼ਟਰ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਨਿਖਿਲ ਦੀ ਤੂਫਾਨੀ ਪਾਰੀ ਦੇ ਢਾਂਡਰੀ ਨੌਸ਼ਾਦ ਸ਼ੇਖ ਦੇ 59 ਦੌੜਾਂ ਦੀ ਬਦੌਲਤ ਮਹਾਰਾਸ਼ਟਰ ਨੇ 7 ਵਿਕਟ ਗੁਆ ਕੇ ਰੇਲਵੇ ਦੇ ਸਾਹਮਣੇ 178 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਰੇਲਵੇ ਦੀ ਟੀਮ ਸੀਮਿਤ 20 ਓਵਰ 'ਚ 156 'ਤੇ ਆਲ ਆਊਟ ਹੋ ਗਈ। ਮਹਾਰਾਸ਼ਟਰ ਨੇ ਇਹ ਮੁਕਾਬਲਾ 21ਦੌੜਾਂ ਨਾਲ ਜਿੱਤ ਲਿਆ। ਨਿਖਿਲ ਨੂੰ ਮੈਨ ਆਫ ਦ ਮੈਚ ਅਵਾਰਡ ਨਾਲ ਨਵਾਜਿਆ ਗਿਆ। ਹੁਣ ਮਹਾਰਾਸ਼ਟਰ ਦਾ ਫਾਈਨਲ ਮੁਕਾਬਲਾ 14 ਮਾਰਚ ਨੂੰ ਕਰਨਾਕਟ ਦੇ ਨਾਲ ਹੋਵੇਗਾ। ਦੱਸ ਦੇਈਏ ਕਿ ਨਿਖਿਲ ਨੂੰ KKR ਨੇ ਉਨ੍ਹਾਂ ਦੇ ਬੇਸ ਪ੍ਰਾਈਸ 20 ਲੱਖ ਰੁਪਏ 'ਚ ਖਰੀਦਿਆ ਹੈ। ਇਸ ਤੋਂ ਪਹਿਲਾਂ ਉਹ ਕਿੰਗਸ ਇਲੇਵਨ ਪੰਜਾਬ ਵਲੋਂ 2016 'ਚ ਖੇਡ ਚੁੱਕੇ ਹਨ, ਹਾਲਾਂਕਿ ਤੱਦ ਉਹ ਅਸਰਦਾਰ ਨਹੀਂ ਰਹੇ ਸਨ ਤੇ ਦੋ ਮੈਚਾਂ 'ਚ 23 ਦੌੜਾਂ ਹੀ ਬਣਾ ਪਾਏ।