ਨਿਕਹਤ ਜ਼ਰੀਨ 2 ਵਾਰ ਦੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਸੈਮੀਫਾਈਨਲ ’ਚ

03/19/2021 11:30:57 PM

ਨਵੀਂ ਦਿੱਲੀ– ਭਾਰਤੀ ਮੁੱਕੇਬਾਜ਼ ਨਿਕਹਤ ਜ਼ਰੀਨ ਨੇ ਸ਼ੁੱਕਰਵਾਰ ਨੂੰ ਕਜ਼ਾਕਿਸਤਾਨ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਜ਼ੀਮ ਕਜਾਈਬੇ ਨੂੰ ਹਰਾ ਕੇ ਇਸਤਾਂਬੁਲ ਵਿਚ ਚੱਲ ਰਹੇ ਬੋਸਫੋਰਸ ਮੁੱਕੇਬਾਜ਼ੀ ਟੂਰਨਾਮੈਂਟ ਦੇ ਮਹਿਲਾਵਾਂ ਦੇ 51 ਕਿ. ਗ੍ਰਾ. ਭਾਰ ਵਰਗ ਵਿਚ ਸੈਮੀਫਾਈਨਲ ਵਿਚ ਜਗ੍ਹਾ ਬਣਾਈ।

ਇਹ ਖ਼ਬਰ ਪੜ੍ਹੋ- ਅਫਗਾਨਿਸਤਾਨ ਦੇ ਅਸਗਰ ਨੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ, ਮੋਰਗਨ ਨੂੰ ਛੱਡਿਆ ਪਿੱਛੇ


ਇਸ ਤੋਂ ਪਹਿਲਾਂ ਪ੍ਰੀ-ਕੁਆਰਟਰ ਫਾਈਨਲ ਵਿਚ ਰੂਸ ਦੀ 2019 ਦੀ ਵਿਸ਼ਵ ਚੈਂਪੀਅਨ ਪੇਲਟਸੇਵਾ ਇਕਤੇਰਿਨਾ ਨੂੰ ਹਰਾਉਣ ਵਾਲੀ ਜ਼ਰੀਨ ਕਜ਼ਾਕਿਸਤਾਨ ਦੀ ਆਪਣੀ ਵਿਰੋਧੀ ਵਿਰੁੱਧ ਆਤਮਵਿਸ਼ਵਾਸ ਨਾਲ ਭਰੀ ਦਿਸੀ। ਉਸ ਨੇ 2014 ਤੇ 2016 ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਕਜਾਈਬੇ ਨੂੰ 4-1 ਨਾਲ ਹਰਾਇਆ ਤੇ ਆਪਣੇ ਲਈ ਤਮਗਾ ਪੱਕਾ ਕੀਤਾ। ਜ਼ਰੀਨ ਤੋਂ ਇਲਾਵਾ 2018 ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਗੌਰਵ ਸੋਲੰਕੀ ਨੇ ਵੀ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ। ਉਸ ਨੇ ਪੁਰਸ਼ਾਂ ਦੇ 57 ਕਿ. ਗ੍ਰਾ. ਵਿਚ ਸਥਾਨਕ ਮੁੱਕੇਬਾਜ਼ ਅਯਕੋਲ ਮਿਜ਼ਾਨ ਨੂੰ 4-1 ਨਾਲ ਹਰਾਇਆ ਸੀ।

 

ਇਹ ਖ਼ਬਰ ਪੜ੍ਹੋ- ICC ਨੇ ਇਸ ਨਿਯਮ ਦੇ ਤਹਿਤ ਇੰਗਲੈਂਡ ਦੀ ਟੀਮ ’ਤੇ ਲਗਾਇਆ ਜੁਰਮਾਨਾ


ਹੋਰਨਾਂ ਮਹਿਲਾ ਮੁੱਕੇਬਾਜ਼ਾਂ ਵਿਚ ਸੋਨੀਆ ਲਾਠੇਰ (57 ਕਿ. ਗ੍ਰਾ.), ਪਰਵੀਨ (60 ਕਿ. ਗ੍ਰਾ.) ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈਆਂ। ਇਸ ਵਿਚਾਲੇ ਪੁਰਸ਼ ਵਰਗ ਵਿਚ ਸ਼ਿਵ ਥਾਪਾ (63 ਕਿ. ਗ੍ਰਾ.) ਨੂੰ ਤੁਰਕੀ ਦੇ ਹਕਾਨ ਡੋਗਾਨ ਹੱਥੋਂ 1-4 ਨਾਲ ਹਾਰ ਝੱਲਣੀ ਪਈ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh