ਗਿੱਟੇ ''ਚ ਸੱਟ ਕਾਰਨ ਨੇਮਾਰ ਕੋਪਾ ਅਮਰੀਕਾ ਟੂਰਨਾਮੈਂਟ ਤੋਂ ਬਾਹਰ

06/06/2019 5:04:47 PM

ਬ੍ਰਾਸੀਲੀਆ— ਬ੍ਰਾਜ਼ੀਲ ਦੇ ਸੁਪਰਸਟਾਰ ਫੁੱਟਬਾਲਰ ਨੇਮਾਰ ਕਤਰ ਖਿਲਾਫ ਦੋਸਤਾਨਾ ਮੈਚ 'ਚ 2-0 ਨਾਲ ਮਿਲੀ ਜਿੱਤ ਦੇ ਦੌਰਾਨ ਗਿੱਟੇ 'ਚ ਸੱਟ ਲੱਗਣ ਕਾਰਨ ਕੋਪਾ ਅਮਰੀਕਾ ਟੂਰਨਾਮੈਂਟ ਤੋਂ ਬਾਹਰ ਹੋ ਗਏ। ਬ੍ਰਾਜ਼ੀਲ ਫੁੱਟਬਾਲ ਸੰਘ ਨੇ ਇਕ ਬਿਆਨ 'ਚ ਕਿਹਾ, ''ਸੱਟ ਗੰਭੀਰ ਹੋਣ ਕਾਰਨ ਨੇਮਾਰ ਸਮਾਂ ਰਹਿੰਦੇ ਫਿੱਟ ਨਹੀਂ ਹੋ ਸਕਣਗੇ ਇਸ ਲਈ ਟੂਰਨਾਮੈਂਟ 'ਚ ਨਹੀਂ ਖੇਡ ਸਕਣਗੇ।'' ਸੱਟ ਨਾਲ ਦੁਖੀ ਨੇਮਾਰ ਬੈਂਚ 'ਤੇ ਆਪਣਾ ਚਿਹਰਾ ਲੁਕਾਏ ਬੈਠੇ ਸਨ। ਉਨ੍ਹਾਂ ਦੇ ਸੱਜੇ ਪੈਰ 'ਤੇ ਬਰਫ ਦੀ ਪੱਟੀ ਲੱਗੀ ਹੋਈ ਸੀ। ਬ੍ਰਾਜ਼ੀਲ ਨੂੰ 9 ਦਿਨਾਂ ਬਾਅਦ ਬੋਲੀਵੀਆ ਖਿਲਾਫ ਪਹਿਲਾ ਕੋਪਾ ਅਮਰੀਕਾ ਮੈਚ ਖੇਡਣਾ ਹੈ।

Tarsem Singh

This news is Content Editor Tarsem Singh