ਚੈਂਪੀਅਨ ਲੀਗ ਦੇ ਮੈਚ ਦੌਰਾਨ ਨੇਮਾਰ ਅਤੇ ਮੇਸੀ ਦੀ ਹੋਈ ਹੂਟਿੰਗ

03/14/2022 1:16:04 AM

ਪੈਰਿਸ- ਚੈਂਪੀਅਨਸ ਲੀਗ ਵਿਚ ਇਕ ਵਾਰ ਫਿਰ ਖਰਾਬ ਪ੍ਰਦਰਸ਼ਨ ਤੋਂ ਬਾਅਦ ਸਟਾਰ ਖਿਡਾਰੀਆਂ ਨੇਮਾਰ ਅਤੇ ਲਿਓਨਲ ਮੇਸੀ ਨੂੰ ਐਤਵਾਰ ਘਰੇਲੂ ਮੈਦਾਨ 'ਤੇ ਬੋਰਡੇਕਸ ਦੇ ਵਿਰੁੱਧ ਫ੍ਰੈਂਚ ਫੁੱਟਬਾਲ ਲੀਗ ਮੁਕਾਬਲੇ 'ਚ 3-0 ਦੀ ਜਿੱਤ ਦੇ ਦੌਰਾਨ ਦਰਸ਼ਕਾਂ ਦੀ ਹੂਟਿੰਗ ਦਾ ਸਾਹਮਣਾ ਕਰਨਾ ਪਿਆ।

ਇਹ ਖ਼ਬਰ ਪੜ੍ਹੋ- ਪੰਤ ਨੇ ਟੈਸਟ ਕ੍ਰਿਕਟ 'ਚ ਲਗਾਇਆ ਸਭ ਤੋਂ ਤੇਜ਼ ਅਰਧ ਸੈਂਕੜਾ, ਤੋੜਿਆ ਕਪਿਲ ਦੇਵ ਦਾ 40 ਸਾਲ ਪੁਰਾਣਾ ਰਿਕਾਰਡ
ਨੇਮਾਰ ਨੇ ਲੀਗ ਵਨ ਵਿਚ ਹੇਠਲੇ ਸਥਾਨ 'ਤੇ ਚੱਲ ਰਹੀ ਬੋਰਡੇਕਸ ਦੇ ਵਿਰੁੱਧ ਆਪਣੀ ਟੀਮ ਦਾ ਦੂਜਾ ਗੋਲ ਵੀ ਕੀਤਾ ਪਰ ਇਸ ਦੌਰਾਨ ਦਰਸ਼ਕਾਂ ਨੇ ਉਸਦੀ ਹੂਟਿੰਗ ਕੀਤੀ। ਮੇਸੀ ਨੂੰ ਵੀ ਦਰਸ਼ਕਾਂ ਦੀ ਹੂਟਿੰਗ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਪੀ. ਐੱਸ. ਜੀ ਨੇ ਲੀਗ ਵਨ ਦੇ ਚੋਟੀ 'ਤੇ 15 ਅੰਕ ਦੀ ਬੜ੍ਹਤ ਬਣਾ ਲਈ ਹੈ ਪਰ ਦਰਸ਼ਕ ਚੈਂਪੀਅਨਸ ਲੀਗ ਵਿਚ ਟੀਮ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰ ਰਹੇ ਸਨ, ਜਿੱਥੇ ਉਸ ਨੂੰ ਰੀਅਲ ਮੈਡ੍ਰਿਡ ਦੇ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਖ਼ਬਰ ਪੜ੍ਹੋ- PAK v AUS : ਕੈਰੀ ਸੈਂਕੜੇ ਤੋਂ ਖੁੰਝਿਆ, ਆਸਟਰੇਲੀਆ ਦਾ ਸਕੋਰ 505/8

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh