ਫਿਲਿਪਸ ਦੇ ਤੂਫਾਨੀ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਜਿੱਤੀ ਸੀਰੀਜ਼

11/29/2020 7:57:02 PM

ਮਾਊਂਟ ਮੌਂਗਾਨੂਈ– ਗਲੇਨ ਫਿਲਿਪਸ (108) ਦੀ ਧਮਾਕੇਦਾਰ ਸੈਂਕੜੇ ਵਾਲੀ ਪਾਰੀ ਤੇ ਡੇਵੋਨ ਕਾਨਵੇ (ਅਜੇਤੂ 65 ਦੌੜਾਂ) ਦੀ ਤੂਫਾਨੀ ਪਾਰੀ ਦੇ ਦਮ 'ਤੇ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਨੂੰ ਦੂਜੇ ਟੀ-20 ਮੁਕਾਬਲੇ ਵਿਚ ਐਤਵਾਰ ਨੂੰ 72 ਦੌੜਾਂ ਨਾਲ ਪਛਾੜ ਕੇ 3 ਮੈਚਾਂ ਦੀ ਟੀ-20 ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ।


ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਫਿਲਿਪਸ ਤੇ ਕਾਨਵੇ ਦੀਆਂ ਧਮਾਕੇਦਾਰ ਪਾਰੀਆਂ ਤੇ ਦੋਵਾਂ ਬੱਲੇਬਾਜ਼ਾਂ ਵਿਚਾਲੇ ਤੀਜੀ ਵਿਕਟ ਲਈ 184 ਦੌੜਾਂ ਦੀ ਵੱਡੀ ਸਾਂਝੇਦਾਰੀ ਦੀ ਬਦੌਲਤ 20 ਓਵਰਾਂ ਵਿਚ 3 ਵਿਕਟਾਂ 'ਤੇ 238 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਵਿੰਡੀਜ਼ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ 'ਤੇ 166 ਦੌੜਾਂ ਹੀ ਬਣਾ ਸਕੀ। ਫਿਲਿਪਸ ਨੇ 51 ਗੇਂਦਾਂ ਵਿਚ 108 ਦੌੜਾਂ ਦੀ ਪਾਰੀ ਵਿਚ 10 ਚੌਕੇ ਤੇ 8 ਛੱਕੇ ਲਾਏ, ਜਿਸ ਦੇ ਲਈ ਉਸ ਨੂੰ 'ਪਲੇਅਰ ਆਫ ਦਿ ਮੈਚ' ਦਾ ਐਵਾਰਡ ਦਿੱਤਾ ਗਿਆ।


ਇਸ ਤਰ੍ਹਾਂ ਫਿਲਪਿਸ ਨਿਊਜ਼ੀਲੈਂਡ ਲਈ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ ਸੈਂਕੜਾ ਲਾਉਣ ਵਾਲਾ ਖਿਡਾਰੀ ਬਣ ਗਿਆ। ਇਸ ਤੋਂ ਪਹਿਲਾਂ ਕੌਲਿਨ ਮੁਨਰੋ ਨੇ ਵਿੰਡੀਜ਼ ਵਿਰੁੱਧ 2018 ਵਿਚ ਇਸੇ ਮੈਦਾਨ 'ਤੇ 47 ਗੇਂਦਾਂ ਵਿਚ ਸੈਂਕੜਾ ਲਾਇਆ ਸੀ ਪਰ ਫਿਲਿਪਸ ਨੇ ਇਕ ਗੇਂਦ ਘੱਟ ਰਹਿੰਦਿਆਂ 46 ਗੇਂਦਾਂ ਵਿਚ ਸੈਂਕੜਾ ਲਾਇਆ ਤੇ ਨਿਊਜ਼ੀਲੈਂਡ ਲਈ ਟੀ-20 ਵਿਚ ਸਭ ਤੋਂ ਤੋਜ਼ ਸੈਂਕੜਾ ਲਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ।

Gurdeep Singh

This news is Content Editor Gurdeep Singh